ਮੁੰਬਈ : ਭਾਰਤ ਦੇ ਚੌਟੀ ਦੇ ਵਿਕਟਕੀਪਰ ਬੱਲੇਬਾਜ਼ ਮਹਿੰਦਰ ਸਿੰਘ ਧੋਨੀ ਦੇ ਵਿਸ਼ਵ ਕੱਪ ਤੋਂ ਬਾਅਦ ਟੀਮ 'ਚੋਂ ਬਾਹਰ ਰਹਿਣ 'ਤੇ ਨੌਜਵਾਨ ਰਿਸ਼ਭ ਪੰਤ ਨੂੰ ਟੀਮ ਵਿਚ ਪਹਿਲੀ ਪਸੰਦ ਦਾ ਵਿਕਟਕੀਪਰ ਮੰਨਿਆ ਜਾ ਰਿਹਾ ਸੀ ਪਰ ਨਿਊਜ਼ੀਲੈਂਡ ਦੌਰੇ ਵਿਚ ਉਹ ਸਿਰਫ ਦਰਸ਼ਕ ਬਣ ਕੇ ਰਹਿ ਗਿਆ ਹੈ। ਹੁਣ ਤੱਕ 8 ਮੈਚਾਂ ਵਿਚ ਉਸ ਨੂੰ ਇਕ ਮੈਚ ਵਿਚ ਵੀ ਮੌਕਾ ਨਹੀਂ ਮਿਲ ਸਕਿਆ ਹੈ। ਭਾਰਤ ਨੂੰ ਪਿਛਲੇ ਸਾਲ ਇੰਗਲੈਂਡ ਵਿਚ ਹੋਏ ਆਈ. ਸੀ. ਸੀ. ਵਿਸ਼ਵ ਕੱਪ ਦੇ ਸੈਮੀਫਾਈਨਲ ਵਿਚ ਨਿਊਜ਼ੀਲੈਂਡ ਦੇ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਹਾਰ ਦਾ ਠੀਕਰਾ ਧੋਨੀ ਦੇ ਸਿਰ ਫੁੱਟਿਆ ਸੀ, ਜੋ ਆਖਰੀ ਓਵਰਾਂ ਵਿਚ ਰਨ ਆਊਟ ਹੋ ਗਿਆ ਸੀ। ਧੋਨੀ ਨੇ ਇਸ ਤੋਂ ਬਾਅਦ ਖੁਦ ਨੂੰ ਜਿਵੇਂ ਭਾਰਤੀ ਟੀਮ 'ਚੋਂ ਬਾਹਰ ਕਰ ਲਿਆ। ਨਾਹ ਹੀ ਚੋਣ ਕਮੇਟੀ ਦੇ ਉਸ ਸਮੇਂ ਦੇ ਪ੍ਰਮੁੱਖ ਐੱਮ. ਐੱਸ. ਕੇ. ਪ੍ਰਸਾਦ ਨੇ ਵੀ ਸਪੱਸ਼ਟ ਕਰ ਦਿੱਤਾ ਕਿ ਟੀਮ ਦਾ ਧਿਆਨ ਭਵਿੱਖ 'ਤੇ ਹੈ ਅਤੇ ਪੰਤ ਉਨ੍ਹਾਂ ਦਾ ਪਹਿਲੀ ਪਸੰਦ ਦਾ ਵਿਕਟਕੀਪਰ ਹੈ।
22 ਸਾਲ ਦੇ ਪੰਤ ਨੂੰ ਇਸ ਤੋਂ ਬਾਅਦ ਲਗਾਤਾਰ ਮੌਕੇ ਮਿਲਦੇ ਰਹੇ ਪਰ ਉਹ ਹਰ ਮੌਕੇ ਨੂੰ ਦੋਵੇਂ ਹੱਥਾਂ ਨਾਲ ਗੁਆਉਂਦਾ ਰਿਹਾ। ਟੀਮ ਮੈਨੇਜਮੈਂਟ, ਕਪਤਾਨ ਵਿਰਾਟ ਕੋਹਲੀ, ਉਪ ਕਪਤਾਨ ਰੋਹਿਤ ਸ਼ਰਮਾ ਅਤੇ ਪ੍ਰਸਾਦ ਨੇ ਪੰਤ ਦੇ ਹੁਨਰ 'ਤੇ ਲਗਾਤਾਰ ਭਰੋਸਾ ਜਤਾਇਆ ਪਰ ਪੰਤ ਹਰ ਵਾਰ ਨਿਰਾਸ਼ ਕਰਦਾ ਰਿਹਾ।
ਪੰਤ ਨੂੰ ਨਿਊਜ਼ੀਲੈਂਡ ਦੌਰੇ 'ਚ ਟੀ-20, ਵਨ ਡੇ ਅਤੇ ਟੈਸਟ ਤਿੰਨਾਂ ਹੀ ਫਾਰਮੈਟਸ ਵਿਚ ਭਾਰਤੀ ਟੀਮ ਵਿਚ ਸ਼ਾਮਲ ਕੀਤਾ ਗਿਆ। ਪੰਤ ਆਸਟਰੇਲੀਆ ਖਿਲਾਫ ਘਰੇਲੂ ਵਨ ਡੇ ਸੀਰੀਜ਼ ਦੇ ਪਹਿਲੇ ਮੈਚ ਵਿਚ ਮੁੰਬਈ ਵਿਚ ਖੇਡਿਆ ਲੇਕਿਨ ਇਸ ਦੌਰਾਨ ਜ਼ਖਮੀ ਹੋ ਗਿਆ।
ਪਾਰਟ ਟਾਈਮ ਵਿਕਟਕੀਪਿੰਗ ਕਰਨ ਵਾਲੇ ਲੋਕੇਸ਼ ਰਾਹੁਲ ਨੂੰ ਰਾਜਕੋਟ ਅਤੇ ਬੇਂਗਲੂਰ ਵਿਚ ਦੂਜੇ ਅਤੇ ਤੀਜੇ ਵਨ ਡੇ ਵਿਚ ਮੌਕਾ ਦਿੱਤਾ ਗਿਆ। ਰਾਹੁਲ ਨੇ ਇਸ ਮੌਕੇ ਦਾ ਫਾਇਦਾ ਚੁੱਕਦੇ ਹੋਏ ਰਾਜਕੋਟ ਵਿਚ 80 ਦੌੜਾਂ ਬਣਾਈਆਂ ਅਤੇ ਵਿਕਟ ਦੇ ਪਿੱਛੇ 2 ਕੈਚ ਲੈਣ ਤੋਂ ਇਲਾਵਾ 1 ਸਟੰਪਿੰਗ ਵੀ ਕੀਤੀ। ਬੇਂਗਲੂਰ ਵਿਚ ਉਸ ਨੇ 19 ਦੌੜਾਂ ਬਣਾਈਆਂ ਅਤੇ 2 ਕੈਚ ਫੜੇ। ਨਿਊਜ਼ੀਲੈਂਡ ਵਿਚ ਰਾਹੁਲ ਨੂੰ ਟੀ-20 ਸੀਰੀਜ਼ ਵਿਚ ਵਿਕਟਕੀਪਰ ਦੇ ਤੌਰ 'ਤੇ ਅਜਮਾਇਆ ਗਿਆ ਅਤੇ ਪੰਤ ਨੂੰ ਬਾਹਰ ਬਿਠਾ ਦਿੱਤਾ ਗਿਆ। ਰਾਹੁਲ ਇਸ ਕਸੌਟੀ 'ਤੇ ਖਰਾ ਉਤਰਿਆ ਅਤੇ ਪੰਤ ਦਾ ਬੈਂਚ 'ਤੇ ਇੰਤਜ਼ਾਰ ਲੰਮਾ ਹੁੰਦਾ ਜਾ ਰਿਹਾ ਹੈ।
ਭਾਰਤ ਦੇ ਸਾਬਕਾ ਕ੍ਰਿਕਟਰ ਰੌਬਿਨ ਸਿੰਘ ਨੂੰ UAE ਕ੍ਰਿਕਟ ਨੇ ਦਿੱਤੀ ਵੱਡੀ ਜ਼ਿੰਮੇਵਾਰੀ
NEXT STORY