ਸਪੋਰਟਸ ਡੈਸਕ : ਅੱਜ ਗੁਹਾਟੀ ਵਿਚ ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਟੀ-20 ਸੀਰੀਜ਼ ਦਾ ਪਹਿਲਾ ਮੁਕਾਬਲਾ ਖੇਡਿਆ ਜਾਣਾ ਹੈ। ਜਿੱਥੇ ਦੋਵੇਂ ਟੀਮਾਂ ਆਪਣੀਆਂ ਤਿਆਰੀਆਂ ਕਰਨ 'ਚ ਰੁੱਝੀਆਂ ਹਨ, ਉੱਥੇ ਹੀ ਟੀਮ ਇੰਡੀਆ ਦੇ ਖਿਡਾਰੀ ਰਿਸ਼ਭ ਪੰਤ ਅਤੇ ਯੁਜਵੇਂਦਰ ਚਾਹਲ ਦੀ ਕੋਚ ਨੂੰ ਕੁੱਟਣ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ।

ਦਰਅਸਲ, ਰਿਸ਼ਭ ਪੰਤ ਨੇ ਟਵਿੱਟਰ 'ਤੇ ਇਕ ਵੀਡੀਓ ਸ਼ੇਅਰ ਕਰਦਿਆਂ ਕੈਪਸ਼ਨ 'ਚ ਲਿਖਿਆ, ''ਵਰਕਆਊਟ ਦੌਰਾਨ, ਵਰਕਆਊਟ ਬਨਾਮ.... । ਦੱਸ ਦਈਏ ਕਿ ਇਸ ਵੀਡੀਓ ਵਿਚ ਪੰਤ ਅਤੇ ਚਾਹਲ ਟੀਮ ਇੰਡੀਆ ਦੇ ਸਟ੍ਰੈਂਥ ਅਤੇ ਕੰਡਿਸ਼ਨਿੰਗ ਕੋਚ ਨਿਕ ਵੇਬ ਦੇ ਨਾਲ ਬਾਕਸਿੰਗ ਗਲਬਜ਼ ਪਹਿਨ ਕੇ ਪ੍ਰੈਕਟਿਸ ਕਰ ਰਹੇ ਹਨ। ਜਿਸ ਤੋਂ ਬਾਅਦ ਚਾਹਲੀ ਦੀ ਵਾਰੀ ਆਉਂਦੀ ਹੈ। ਜਿਵੇਂ ਚਾਹਲ ਜਦੋਂ ਬਾਕਸਿੰਗ ਪਹਿਨ ਕੇ ਅਭਿਆਸ ਕਰਨਾ ਸ਼ੁਰੂ ਕਰਦੇ ਹਨ ਤਾਂ ਅਚਾਨਕ ਰਿਸ਼ਭ ਪਿੱਛੇ ਆ ਕੇ ਕੋਚ ਨਿਕ ਨੂੰ ਕਮਰ ਤੋਂ ਫੜ੍ਹ ਲੈਂਦੇ ਹਨ, ਜਿਸ ਤੋਂ ਬਾਅਦ ਚਾਹਲ ਕੋਚ ਨੂੰ ਬਾਕਸਿੰਗ ਗਲਬਜ਼ ਨਾਲ ਪੰਚ ਕਰਨਾ ਸ਼ੁਰੂ ਕਰ ਦਿੰਦੇ ਹਨ। ਦੱਸ ਦਈਏ ਕਿ ਇਹ ਸਭ ਇਕ ਮਜ਼ਾਕ ਦੇ ਤੌਰ 'ਤੇ ਕੀਤਾ ਜਾ ਰਿਹਾ ਸੀ। ਇਹ ਸਭ ਦੇਖ ਕੋਲ ਅਭਿਆਸ ਕਰ ਰਹੇ ਸੰਜੂ ਸੈਮਸਨ ਵੀ ਭੱਜ ਕੇ ਆ ਜਾਂਦੇ ਹਨ ਅਤੇ ਉਹ ਵੀ ਇਸ ਮਜ਼ਾਕ ਵਿਚ ਸ਼ਾਮਲ ਹੋ ਜਾਂਦੇ ਹਨ।
ਮੈਚ ਤੋਂ ਪਹਿਲਾਂ ਸ਼੍ਰੀਲੰਕਾਈ ਕਪਤਾਨ ਮਲਿੰਗਾ ਦਾ ਵੱਡਾ ਬਿਆਨ, ਬੁਮਰਾਹ ਹੈ ਸਾਡੇ ਨਿਸ਼ਾਨੇ 'ਤੇ
NEXT STORY