ਨਵੀਂ ਦਿੱਲੀ : ਏਸ਼ੀਆਈ ਪੈਰਾ ਖੇਡਾਂ ਦੌਰਾਨ ਡਿੱਗਣ ਕਾਰਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਭਾਰਤੀ ਪੈਰਾ-ਸਾਈਕਲਿਸਟ ਅਰਸ਼ਦ ਸ਼ੇਖ ਦਾ ਜਾਪਾਨ ਦੇ ਸ਼ਿਜ਼ੂਓਕਾ ਵਿੱਚ ਆਪ੍ਰੇਸ਼ਨ ਕੀਤਾ ਗਿਆ ਹੈ ਅਤੇ ਉਨ੍ਹਾਂ ਦੀ ਹਾਲਤ ਵਿੱਚ ਤੇਜ਼ੀ ਨਾਲ ਸੁਧਾਰ ਹੋ ਰਿਹਾ ਹੈ। ਭਾਰਤੀ ਖੇਡ ਅਥਾਰਟੀ (SAI) ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਸ਼ੇਖ ਪੁਰਸ਼ਾਂ ਦੇ ਟਾਈਮ ਟ੍ਰਾਇਲ ਮੁਕਾਬਲੇ ਦੌਰਾਨ ਡਿੱਗ ਕੇ ਹਾਦਸੇ ਦਾ ਸ਼ਿਕਾਰ ਹੋ ਗਏ ਸਨ। ਉਹ ਫਿਲਹਾਲ ਜਾਪਾਨ ਦੇ ਸ਼ਿਜ਼ੂਓਕਾ ਪ੍ਰਾਂਤ ਦੇ ਚੂਟੋਏਨ ਜਨਰਲ ਮੈਡੀਕਲ ਸੈਂਟਰ ਵਿੱਚ ਇਲਾਜ ਅਧੀਨ ਹਨ।
ਡਿੱਗਣ ਕਾਰਨ ਅਰਸ਼ਦ ਸ਼ੇਖ ਦੀ ਖੱਬੀ ਲੱਤ ਵਿੱਚ ਫਰੈਕਚਰ ਹੋ ਗਿਆ ਸੀ। ਜ਼ਿਕਰਯੋਗ ਹੈ ਕਿ ਉਹ ਏਸ਼ੀਆਈ ਪੈਰਾ ਖੇਡਾਂ ਦੀ ਸਾਈਕਲਿੰਗ ਪ੍ਰਤੀਯੋਗਤਾ ਵਿੱਚ ਭਾਰਤ ਵੱਲੋਂ ਹਿੱਸਾ ਲੈਣ ਵਾਲੇ ਇਕਲੌਤੇ ਖਿਡਾਰੀ ਸਨ। ਆਂਧਰਾ ਪ੍ਰਦੇਸ਼ ਦੇ ਰਹਿਣ ਵਾਲੇ ਅਰਸ਼ਦ ਸ਼ੇਖ ਨੇ ਪੈਰਿਸ ਵਿੱਚ ਵੀ ਭਾਰਤ ਦੀ ਨੁਮਾਇੰਦਗੀ ਕੀਤੀ ਸੀ।
ਖੇਡ ਮੰਤਰਾਲਾ ਅਤੇ ਸਪੋਰਟਸ ਅਥਾਰਟੀ ਆਫ਼ ਇੰਡੀਆ (SAI) ਖਿਡਾਰੀ ਅਤੇ ਜਾਪਾਨ ਸਥਿਤ ਭਾਰਤੀ ਦੂਤਾਵਾਸ ਦੇ ਨਾਲ ਲਗਾਤਾਰ ਸੰਪਰਕ ਵਿੱਚ ਹਨ ਅਤੇ ਅਰਸ਼ਦ ਨੂੰ ਹਰ ਸੰਭਵ ਮਦਦ ਮੁਹੱਈਆ ਕਰਵਾ ਰਹੇ ਹਨ। ਜਾਪਾਨ ਵਿੱਚ ਭਾਰਤੀ ਰਾਜਦੂਤ ਨਗਮਾ ਮੁਹੰਮਦ ਮਲਿਕ ਨੇ ਵੀ ਸ਼ੇਖ ਨਾਲ ਮੁਲਾਕਾਤ ਕੀਤੀ ਸੀ, ਜਿਸ ਤੋਂ ਬਾਅਦ ਭਾਰਤੀ ਦੂਤਾਵਾਸ ਨੇ ਉਨ੍ਹਾਂ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਸਨ।
ਅਭਿਸ਼ੇਕ ਸ਼ਰਮਾ ਦਾ ਤੂਫਾਨੀ ਸੈਂਕੜਾ, ਭਾਰਤ ਨੇ ਨਿਊਜ਼ੀਲੈਂਡ 6 ਵਿਕਟਾਂ ਨਾਲ ਹਰਾਇਆ
NEXT STORY