ਪੈਰਿਸ (ਭਾਸ਼ਾ)- ਪੈਰਿਸ ਦੀ ਮੇਅਰ ਐਨੀ ਹਿਡਾਲਗੋ ਨੇ ਕਿਹਾ ਹੈ ਕਿ ਰੂਸ ਜੇਕਰ ਯੂਕ੍ਰੇਨ ਨਾਲ ਆਪਣੀ ਜੰਗ ਜਾਰੀ ਰੱਖਦਾ ਹੈ ਤਾਂ ਅਗਲੇ ਸਾਲ ਹੋਣ ਵਾਲੇ ਪੈਰਿਸ ਓਲੰਪਿਕ ਵਿੱਚ ਉਸ ਦੀ ਟੀਮ ਨੂੰ ਹਿੱਸਾ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਹਿਡਾਲਗੋ ਨੇ ਪਹਿਲਾਂ ਕਿਹਾ ਸੀ ਕਿ ਰੂਸ ਦੇ ਖਿਡਾਰੀਆਂ ਨੂੰ ਇੱਕ ਨਿਰਪੱਖ ਝੰਡੇ ਹੇਠ ਖੇਡਣ ਦੀ ਇਜਾਜ਼ਤ ਦਿੱਤੀ ਜਾਵੇਗੀ ਪਰ ਮੰਗਲਵਾਰ ਨੂੰ ਸਥਾਨਕ ਮੀਡੀਆ 'ਫਰਾਂਸ ਇਨਫੋ' ਨੂੰ ਦਿੱਤੇ ਗਏ ਇੱਕ ਇੰਟਰਵਿਊ ਵਿੱਚ ਉਹ ਆਪਣੇ ਬਿਆਨ ਤੋਂ ਪਲਟ ਗਈ।
ਹਿਡਾਲਗੋ ਨੇ ਮੰਨਿਆ ਕਿ ਇਸ ਮਾਮਲੇ ਵਿਚ ਆਖ਼ਰੀ ਫ਼ੈਸਲਾ ਅੰਤਰਰਾਸ਼ਟਰੀ ਓਲੰਪਿਕ ਕਮੇਟੀ (ਆਈਓਸੀ) ਦਾ ਹੋਵੇਗਾ, ਪਰ ਉਨ੍ਹਾਂ ਦਾ ਮੰਨਣਾ ਹੈ ਕਿ ਜਦੋਂ ਤੱਕ ਰੂਸ ਯੂਕ੍ਰੇਨ ਖ਼ਿਲਾਫ਼ ਜੰਗ ਜਾਰੀ ਰੱਖਦਾ ਹੈ, ਉਦੋਂ ਤੱਕ ਰੂਸ ਦੇ ਖ਼ਿਡਾਰੀਆਂ 'ਤੇ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ, "ਯੂਕ੍ਰੇਨ 'ਤੇ ਬੰਬਾਂ ਦੀ ਬਾਰਿਸ਼ ਜਾਰੀ ਰਹਿੰਦੇ ਹੋਏ ਰੂਸੀ ਵਫ਼ਦ ਇੱਥੇ ਆ ਕੇ ਪਰੇਡ 'ਚ ਹਿੱਸਾ ਲਵੇ, ਇਹ ਸੰਭਵ ਨਹੀਂ ਹੈ।"
3 ਸਪਿਨਰਾਂ ਨੂੰ ਟੀਮ ’ਚ ਰੱਖਣਾ ਚਾਹੁੰਦੈ ਭਾਰਤੀ ਉਪ ਕਪਤਾਨ ਲੋਕੇਸ਼ ਰਾਹੁਲ
NEXT STORY