ਪੈਰਿਸ : ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਪੀਵੀ ਸਿੰਧੂ ਅਤੇ ਟੇਬਲ ਟੈਨਿਸ ਦੇ ਮਹਾਨ ਖਿਡਾਰੀ ਏ ਸ਼ਰਤ ਕਮਲ ਨੇ ਸ਼ੁੱਕਰਵਾਰ ਨੂੰ ਪੈਰਿਸ ਓਲੰਪਿਕ 2024 ਦੇ ਸ਼ਾਨਦਾਰ ਸਮਾਰੋਹ ਵਿੱਚ ਭਾਰਤੀ ਦਲ ਦੀ ਅਗਵਾਈ ਕੀਤੀ।

ਭਾਰਤੀ ਦਲ 84ਵੇਂ ਸਥਾਨ 'ਤੇ ਸੀ। ਦਲ ਵਿਚ ਸ਼ਾਮਲ ਔਰਤਾਂ ਨੇ ਸਾੜ੍ਹੀਆਂ, ਜਦੋਂ ਕਿ ਪੁਰਸ਼ਾਂ ਨੇ ਰਾਸ਼ਟਰੀ ਝੰਡੇ ਦੇ ਰੰਗਾਂ ਵਿਚ ਰਵਾਇਤੀ 'ਕੁੜਤਾ-ਪਾਈਜਾਮਾ' ਪਾਇਆ ਹੋਇਆ ਸੀ। ਸਿੰਧੂ, ਜੋ ਖੇਡਾਂ ਵਿੱਚ ਆਪਣਾ ਤੀਜੀ ਵਾਰ ਹਿੱਸਾ ਲੈ ਰਹੀ ਸੀ, ਨੇ ਕਿਹਾ ਕਿ ਉਸ ਨੂੰ ਓਲੰਪਿਕ ਪਿੰਡ ਵਿੱਚ ਆ ਕੇ ਬਹੁਤ ਮਾਣ ਹੈ

ਸਿੰਧੂ ਨੇ ਕਿਹਾ, ਇਹ ਮੇਰਾ ਤੀਜਾ ਓਲੰਪਿਕ ਹੋਵੇਗਾ, ਅਤੇ ਸ਼ੁਰੂ ਹੋਣ ਵਾਲੇ ਮੁਕਾਬਲੇ ਲਈ ਸੱਚਮੁੱਚ ਬਹੁਤ ਉਤਸ਼ਾਹਿਤ ਹਾਂ, ਮੈਂ ਮੁਕਾਬਲੇ ਵਿੱਚ ਵਧੀਆ ਪ੍ਰਦਰਸ਼ਨ ਕਰਾਂਗੀ ਅਤੇ ਭਾਰਤ ਨੂੰ ਮੈਡਲ ਲੈ ਕੇ ਦਿਆਂਗੀ।

ਆਪਣੇ ਪੰਜਵੇਂ ਓਲੰਪਿਕ 'ਚ ਹਿੱਸਾ ਲੈਣ ਲਈ ਤਿਆਰ ਕਮਲ ਨੇ ਕਿਹਾ, ''ਇਹ ਇਕ ਅਜਿਹਾ ਪਲ ਹੈ ਜਿਸ ਬਾਰੇ ਮੈਂ ਪਿਛਲੇ 3-4 ਮਹੀਨਿਆਂ ਤੋਂ ਸੁਪਨਾ ਵੇਖਿਆ ਸੀ।
Paris Olympic: ਪੀਐਮ ਮੋਦੀ ਨੇ ਭਾਰਤੀ ਟੀਮ ਨੂੰ ਦਿੱਤੀ ਵਧਾਈ, ਦੇਖੋ ਅੱਜ ਦੇ ਖੇਡਾਂ ਦਾ ਸ਼ਡਿਊਲ
NEXT STORY