ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਪੈਰਿਸ ਪੈਰਾਲੰਪਿਕ ਦੇ ਵੱਖ-ਵੱਖ ਮੁਕਾਬਲਿਆਂ ਵਿਚ ਤਮਗੇ ਜਿੱਤਣ ਵਾਲੇ ਭਾਰਤੀ ਐਥਲੀਟਾਂ ਦੀਪਤੀ ਜੀਵਨਜੀ, ਅਜੀਤ ਸਿੰਘ, ਸੁੰਦਰ ਸਿੰਘ ਗੁਰਜਰ, ਸ਼ਰਦ ਕੁਮਾਰ ਅਤੇ ਮਰੀਅੱਪਨ ਥੰਗਾਵੇਲੂ ਨੂੰ ਵਧਾਈ ਦਿੱਤੀ ਹੈ। ਸ਼੍ਰੀ ਮੋਦੀ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਲਿਖਿਆ ਪੈਰਾਲੰਪਿਕ 2024 'ਚ ਮਹਿਲਾਵਾਂ ਦੀ 400 ਮੀਟਰ ਟੀ20 ਮੁਕਾਬਲੇ 'ਚ ਕਾਂਸੀ ਦੀ ਤਮਗਾ ਜਿੱਤਣ 'ਚੇ ਦੀਪਤੀ ਜੀਵਨਜੀ ਨੂੰ ਵਧਾਈ। ਉਹ ਅਣਗਿਣਤ ਲੋਕਾਂ ਲਈ ਪ੍ਰੇਰਨਾ ਸਰੋਤ ਹੈ। ਉਨ੍ਹਾਂ ਦਾ ਹੁਨਰ ਅਤੇ ਦ੍ਰਿੜਤਾ ਸ਼ਲਾਘਾਯੋਗ ਹੈ।'' ਇਕ ਹੋਰ ਪੋਸਟ ਸੀਰੀਜ਼ ਵਿਚ ਜੈਵਲਿਨ ਥਰੋਅ ਮੁਕਾਬਲੇ ਦੇ ਜੇਤੂਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ''ਅਜੀਤ ਸਿੰਘ ਦੀ ਬੇਮਿਸਾਲ ਪ੍ਰਾਪਤੀ, ਉਨ੍ਹਾਂ ਨੇ ਪੈਰਾਲੰਪਿਕ 2024 ਵਿਚ ਪੁਰਸ਼ਾਂ ਦੇ ਜੈਵਲਿਨ ਥਰੋਅ ਐੱਫ46 ਮੁਕਾਬਲੇ ਵਿਚ ਚਾਂਦੀ ਦਾ ਤਮਗਾ ਜਿੱਤਿਆ। ਖੇਡ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਅਤੇ ਦ੍ਰਿੜਤਾ ਨੇ ਭਾਰਤ ਨੂੰ ਮਾਣ ਦਿਵਾਇਆ ਹੈ।
'' ਉਨ੍ਹਾਂ ਨੇ ਪੋਸਟ ਕੀਤਾ, ''ਸੁੰਦਰ ਸਿੰਘ ਗੁਰਜਰ ਦੁਆਰਾ ਸ਼ਾਨਦਾਰ ਪ੍ਰਦਰਸ਼ਨ, ਪੈਰਾਲੰਪਿਕ 2024 ਵਿੱਚ ਪੁਰਸ਼ਾਂ ਦੇ ਜੈਵਲਿਨ ਥ੍ਰੋਅ ਐੱਫ46 ਮੁਕਾਬਲੇ ਵਿੱਚ ਕਾਂਸੀ ਦਾ ਤਮਗਾ ਜਿੱਤਣਾ। ਉਨ੍ਹਾਂ ਦਾ ਸਮਰਪਣ ਅਤੇ ਉਤਸ਼ਾਹ ਅਦਭੁਤ ਹੈ। ਇਸ ਉਪਲਬਧੀ ਲਈ ਵਧਾਈ। ਪ੍ਰਧਾਨ ਮੰਤਰੀ ਨੇ ਉੱਚੀ ਛਾਲ ਮੁਕਾਬਲੇ ਦੇ ਜੇਤੂਆਂ ਨੂੰ ਵਧਾਈ ਦਿੰਦੇ ਹੋਏ ਲਿਖਿਆ, ''ਸ਼ਰਦ ਕੁਮਾਰ ਨੇ ਪੈਰਾਲੰਪਿਕ 2024 ਵਿੱਚ ਪੁਰਸ਼ਾਂ ਦੀ ਉੱਚੀ ਛਾਲ ਟੀ63 ਵਿੱਚ ਚਾਂਦੀ ਦਾ ਤਮਗਾ ਜਿੱਤਿਆ। ਉਹ ਆਪਣੀ ਇਕਸਾਰਤਾ ਅਤੇ ਉੱਤਮਤਾ ਲਈ ਪ੍ਰਸ਼ੰਸਾ ਦੇ ਹੱਕਦਾਰ ਹਨ। ਉਨ੍ਹਾਂ ਨੂੰ ਵਧਾਈ। ਉਹ ਪੂਰੇ ਦੇਸ਼ ਨੂੰ ਪ੍ਰੇਰਿਤ ਕਰਦੇ ਹਨ।'' ਉਨ੍ਹਾਂ ਨੇ ਪੋਸਟ ਕੀਤੀ, 'ਪੁਰਸ਼ਾਂ ਦੀ ਉੱਚੀ ਛਾਲ ਟੀ63 ਮੁਕਾਬਲੇ 'ਚ ਕਾਂਸੀ ਦਾ ਤਮਗਾ ਜਿੱਤਣ 'ਤੇ ਮਰੀਅੱਪਨ ਥੰਗਾਵੇਲੂ ਨੂੰ ਵਧਾਈ। ਇਹ ਸ਼ਲਾਘਾਯੋਗ ਹੈ ਕਿ ਉਸ ਨੇ ਪੈਰਾਲੰਪਿਕ ਦੇ ਲਗਾਤਾਰ ਤਿੰਨ ਐਡੀਸ਼ਨਾਂ ਵਿੱਚ ਤਮਗੇ ਜਿੱਤੇ ਹਨ। ਉਨ੍ਹਾਂ ਦਾ ਹੁਨਰ, ਇਕਸਾਰਤਾ ਅਤੇ ਦ੍ਰਿੜਤਾ ਬੇਮਿਸਾਲ ਹੈ।
ਬੰਗਲਾਦੇਸ਼ ਤੋਂ ਹਾਰ ਪਈ ਭਾਰੀ, 1965 ਤੋਂ ਬਾਅਦ ਪਹਿਲੀ ਵਾਰ ਸਭ ਤੋਂ ਹੇਠਲੇ ਪੱਧਰ 'ਤੇ ਪਹੁੰਚੀ ਪਾਕਿ ਟੈਸਟ ਟੀਮ
NEXT STORY