ਸਪੋਰਟਸ ਡੈਸਕ- ਅੱਜ ਪੰਜਾਬ ਕਿੰਗਜ਼ ਤੇ ਚੇਨਈ ਸੁਪਰ ਕਿੰਗਜ਼ (ਸੀ. ਐੱਸ. ਕੇ.) ਦੇ ਦਰਮਿਆਨ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2022 ਦਾ 11ਵਾਂ ਮੈਚ ਮੁੰਬਈ ਦੇ ਬ੍ਰੇਬੋਰਨ ਸਟੇਡੀਅਮ 'ਚ ਖੇਡਿਆ ਜਾਵੇਗਾ। ਮੈਚ ਸ਼ਾਮ 7.30 ਵਜੇ ਸ਼ੁਰੂ ਹੋਵੇਗਾ। ਮੁਕਾਬਲੇ ਤੋਂ ਪਹਿਲਾਂ ਜਾਣਦੇ ਹਾਂ ਮੈਚ ਨਾਲ ਸਬੰਧਤ ਕੁਝ ਰੋਚਕ ਗੱਲਾਂ ਬਾਰੇ।
ਇਹ ਵੀ ਪੜ੍ਹੋ : GT v DC : ਗੁਜਰਾਤ ਨੇ ਦਿੱਲੀ ਨੂੰ 14 ਦੌੜਾਂ ਨਾਲ ਹਰਾਇਆ
ਹੈੱਡ ਟੂ ਹੈੱਡ
ਆਈ. ਪੀ. ਐੱਲ. 'ਚ ਪੰਜਾਬ ਕਿੰਗਜ਼ ਤੇ ਚੇਨਈ ਸੁਪਰ ਕਿੰਗਜ਼ ਦਰਮਿਆਨ ਕੁਲ 26 ਮੈਚ ਖੇਡੇ ਗਏ ਹਨ। ਇਨ੍ਹਾਂ 26 ਮੈਚਾਂ 'ਚੋਂ 16 ਮੈਚ ਸੀ. ਐੱਸ. ਕੇ. ਨੇ ਜਦਕਿ 10 ਮੈਚ ਪੰਜਾਬ ਕਿੰਗਜ਼ ਨੇ ਜਿੱਤੇ ਹਨ। ਪੰਜਾਬ ਦੇ ਖ਼ਿਲਾਫ਼ ਚੇਨਈ ਨੇ ਇਕ ਪਾਰੀ 'ਚ ਸਭ ਤੋਂ ਜ਼ਿਆਦਾ 240 ਦਾ ਸਕੋਰ ਤੇ ਸਭ ਤੋਂ ਘੱਟ 107 ਦਾ ਸਕੋਰ ਬਣਾਇਆ ਹੈ। ਪੰਜਾਬ ਦਾ ਸੀ. ਐੱਸ. ਕੇ. ਖ਼ਿਲਾਫ਼ ਬਿਗੇਸਟ ਟੋਟਲ ਸਕੋਰ 231 ਹੈ ਤੇ ਸਭ ਤੋਂ ਘੱਟ ਸਕੋਰ 92 ਹੈ।
ਇਹ ਵੀ ਪੜ੍ਹੋ : IPL 2022 : ਮੁੰਬਈ ਦੀ ਦੂਜੀ ਹਾਰ, ਰਾਜਸਥਾਨ ਨੇ 23 ਦੌੜਾਂ ਨਾਲ ਜਿੱਤਿਆ ਮੈਚ
ਸੰਭਾਵਿਤ ਪਲੇਇੰਗ-11
ਚੇਨਈ ਸੁਪਰ ਕਿੰਗਜ਼ : ਰਿਤੂਰਾਜ ਗਾਇਕਵਾੜ, ਰੌਬਿਨ ਉਥੱਪਾ, ਅੰਤਾਬੀ ਰਾਇਡੂ, ਡੇਵੋਨ ਕਾਨਵੇ, ਮੋਈਨ ਅਲੀ, ਸ਼ਿਵਮ ਦੁਬੇ, ਰਵਿੰਦਰ ਜਡੇਜਾ ਡਵੇਨ ਬ੍ਰਾਵੋ, ਮਿਸ਼ੇਲ ਸੈਂਟਨਰ, ਤੁਸ਼ਾਰ ਪਾਂਡੇ।
ਪੰਜਾਬ ਕਿੰਗਜ਼ : ਮਯੰਕ ਅਗਰਵਾਲ, ਸ਼ਿਖਰ ਧਵਨ, ਲੀਆਮ ਲਿਵਿੰਗਸਟੋਨ, ਭਾਨੁਕਾ ਰਾਜਪਕਸ਼ੇ, ਸ਼ਾਹਰੁਖ਼ ਖ਼ਾਨ, ਹਰਪ੍ਰੀਤ ਬਰਾੜ, ਓਡੀਅਨ ਸਮਿਥ, ਰਾਜ ਬਾਵਾ, ਕਗਿਸੋ ਰਬਾਡਾ, ਅਰਸ਼ਦੀਪ ਸਿੰਘ, ਰਾਹੁਲ ਚਾਹਰ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਅਨਿਰਬਾਨ ਲਾਹਿੜੀ ਨੇ ਟੈਕਸਸ ਓਪਨ 'ਚ ਹਾਸਲ ਕੀਤਾ ਕੱਟ
NEXT STORY