ਨਵੀਂ ਦਿੱਲੀ– ਖੇਡ ਮੰਤਰੀ ਕਿਰੇਨ ਰਿਜਿਜੂ ਨੇ ਖੇਡ ਸੰਸਕ੍ਰਿਤੀ ਬਣਾਉਣ ਦੀ ਲੋੜ 'ਤੇ ਜ਼ੋਰ ਦਿੰਦੇ ਹੋਏ ਸ਼ਨੀਵਾਰ ਨੂੰ ਕਿਹਾ ਕਿ ਭਾਰਤ ਦੇ ਲੋਕਾਂ ਨੂੰ ਅਤੇ ਇੱਥੋਂ ਤਕ ਕਿ ਸੰਸਦ ਵਿਚ ਉਸਦੇ ਕੁਝ ਸਹਿਯੋਗੀਆਂ ਨੂੰ ਖੇਡਾਂ ਦੀ ਸਮਝ ਬੇਹੱਦ ਹੀ ਘੱਟ ਹੈ। ਰਿਜਿਜੂ ਇਸ ਗੱਲ ਨੂੰ ਲੈ ਕੇ ਹੈਰਾਨ ਸੀ ਕਿ ਉਸ ਦੇ ਸਹਿਯੋਗੀਆਂ ਨੂੰ ਲੱਗਾ ਕਿ ਜਯੋਤੀ ਕੁਮਾਰੀ, ਕੰਬਾਲਾ ਜਾਕੀ ਸ਼੍ਰੀਨਿਵਾਸ ਗੌੜਾ ਤੇ ਰਾਮੇਸ਼ਵਰ ਗੁਰਜਰ ਵਰਗੇ ਸੋਸ਼ਲ ਮੀਡੀਆ 'ਤੇ ਸੁਰਖੀਆਂ ਬਟੋਰਨ ਵਾਲੇ ਓਲੰਪਿਕ ਸੰਭਾਵਿਤ ਸਨ। ਜਯੋਤੀ ਕੁਮਾਰੀ ਕੋਵਿਡ-19 ਮਹਾਮਾਰੀ ਦੌਰਾਨ ਆਪਣੇ ਬੀਮਾਰ ਪਿਤਾ ਨੂੰ ਸਾਈਕਲ 'ਤੇ ਬਿਠਾ ਕੇ ਗੁਰੂਗ੍ਰਾਮ ਤੋਂ ਬਿਹਾਰ ਤਕ ਲੈ ਗਈ ਸੀ। ਕਰਨਾਟਕ ਦੇ ਗੌੜਾ ਦੇ ਬਾਰੇ ਵਿਚ ਦਾਅਵਾ ਕੀਤਾ ਗਿਆ ਸੀ ਕਿ ਉਸ ਨੇ ਲਗਭਗ 11 ਸੈਕੰਡ ਵਿਚ 100 ਮੀਟਰ ਤਕ ਦੌੜ ਪੂਰੀ ਕੀਤੀ।
ਰਿਜਿਜੂ ਨੇ ਇਕ ਪ੍ਰੋਗਰਾਮ ਦੌਰਾਨ ਕਿਹਾ,''ਖੇਡਾਂ ਦੇ ਬਾਰੇ ਵਿਚ ਭਾਰਤੀ ਸਮਾਜ ਵਿਚ ਗਿਆਨ ਬਹੁਤ ਘੱਟ ਹੈ। ਮੈਂ ਆਪਣੇ ਸੰਸਦ ਦੇ ਸਹਿਯੋਗੀਆਂ ਨੂੰ ਨੀਵਾਂ ਨਹੀਂ ਦਿਖਾਉਣਾ ਚਾਹੁੰਦਾ ਪਰ ਉਨ੍ਹਾਂ ਨੂੰ ਵੀ ਇਸਦਾ ਗਿਆਨ ਨਹੀਂ ਹੈ।'' ਖੇਡ ਮੰਤਰੀ ਨੇ ਕਿਹਾ,''ਕ੍ਰਿਕਟ ਦੇ ਬਾਰੇ ਵਿਚ ਹਰ ਕੋਈ ਜਾਣਦਾ ਹੈ, ਅੰਗਰੇਜ਼ ਲੋਕਾਂ ਨੇ ਸਾਡੇ ਦਿਮਾਗ ਵਿਚ ਇਹ ਪਾ ਦਿੱਤਾ ਹੈ ਕਿ ਖੇਡ ਵਿਚ ਦੂਜੀ ਟੀਮ ਨੂੰ ਹਰਾਉਣਾ ਹੁੰਦਾ ਹੈ ਪਰ ਇਸ ਦੇ ਇਲਾਵਾ ਕੋਈ ਗਿਆਨ ਨਹੀਂ ਹੈ, ਸਾਰੇ ਸਿਰਫ ਸੋਨ ਤਮਗੇ ਚਾਹੁੰਦੇ ਹਨ।'
ਰਤਿੰਦਰਪਾਲ ਸਿੰਘ ਮਾਨ ਚੰਡੀਗੜ੍ਹ ਓਲੰਪਿਕ ਸੰਘ ਦਾ ਸੀਨੀਅਰ ਉਪ ਮੁਖੀ ਨਿਯੁਕਤ
NEXT STORY