ਨਵੀਂ ਦਿੱਲੀ– ਬ੍ਰਾਜ਼ੀਲ ਵਿਰੁੱਧ ਕੌਮਾਂਤਰੀ ਟੂਰਨਾਮੈਂਟ ਵਿਚ ਗੋਲ ਕਰਕੇ ਸੁਰਖੀਆਂ ਬਟੋਰਨ ਵਾਲੀ ਭਾਰਤੀ ਮਹਿਲਾ ਫੁੱਟਬਾਲ ਟੀਮ ਦੀ ਖਿਡਾਰਨ ਮਨੀਸ਼ਾ ਕਲਿਆਣ ਨੇ ਕਿਹਾ ਕਿ ਜਿਹੜੇ ਲੜਕਿਆਂ ਦੇ ਨਾਲ ਉਸਦੇ ਫੁੱਟਬਾਲ ਖੇਡਣ ’ਤੇ ਤਾਅਨਾ ਮਾਰਦੇ ਸਨ ਤਾਂ ਉਹ ਉਸਦੀ ਸ਼ਲਾਘਾ ਕਰਦੇ ਹਨ। ਏ. ਐੱਫ. ਸੀ. ਏਸ਼ੀਆਈ ਕੱਪ ਦੀਆਂ ਤਿਆਰੀਆਂ ਦੇ ਤਹਿਤ ਭਾਰਤੀ ਟੀਮ ਨੇ ਚਾਰ ਦੇਸ਼ਾਂ ਦੇ ਟੂਰਨਾਮੈਂਟ ਵਿਚ ਹਿੱਸਾ ਲੈਣ ਲਈ ਬ੍ਰਾਜ਼ੀਲ ਦਾ ਦੌਰਾ ਕੀਤਾ ਸੀ।
ਅਖਿਲ ਭਾਰਤੀ ਫੁੱਟਬਾਲ ਮਹਾਸੰਘ (ਏ. ਆਈ. ਐੱਫ. ਐੱਫ.) ਵਲੋਂ ਆਯੋਜਿਤ ਆਨਲਾਈਨ ਪੱਤਰਕਾਰ ਸੰਮੇਲਨ ਵਿਚ ਮਨੀਸ਼ਾ ਨੇ ਕਿਹਾ, ‘‘ਜਦੋਂ ਮੈਂ ਸਕੂਲ ਵਿਚ ਸੀ ਤਾਂ ਆਪਣੇ ਪਿੰਡ ਦੇ ਮੁੰਡਿਆਂ ਨਾਲ ਖੇਡਦੀ ਸੀ। ਇਕ-ਦੋ ਵਾਰ ਮੇਰੇ ਮਾਤਾ-ਪਿਤਾ ਤੋਂ ਸ਼ਿਕਾਇਤ ਵੀ ਕੀਤੀ ਗਈ ਸੀ ਕਿ ਮੈਂ ਮੁੰਡਿਆਂ ਵਿਚਾਲੇ ਖੇਡਣ ਵਾਲੀ ਇਕੱਲੀ ਲੜਕੀ ਕਿਉਂ ਹਾਂ।’’
ਪੰਜਾਬ ਦੇ ਹੁਸ਼ਿਆਰਪੁਰ ਜ਼ਿਲੇ ਦੀ 20 ਸਾਲਾ ਇਸ ਖਿਡਾਰਨ ਨੇ ਕਿਹਾ,‘‘ਸ਼ਿਕਾਇਤ ਕਰਨ ਵਾਲਿਆਂ ਨੇ ਕਿਹਾ ਕਿ ਇਕ ਕੁੜੀ ਲਈ ਮੁੰਡਿਆਂ ਨਾਲ ਖੇਡਣਾ ਚੰਗਾ ਨਹੀਂ ਪਰ ਮੇਰੇ ਮਾਤਾ-ਪਿਤਾ ਨੇ ਹਮੇਸ਼ਾ ਮੇਰਾ ਸਾਥ ਦਿੱਤਾ। ਇਸ ਲਈ ਮੈਂ ਉਨ੍ਹਾਂ ਸ਼ਿਕਾਇਤਾਂ ਨੂੰ ਗੰਭੀਰਤਾ ਨਾਲ ਨਹੀਂ ਲਿਆ।’’ ਮਨੀਸ਼ਾ ਨੇ ਕਿਹਾ ਕਿ ਬ੍ਰਾਜ਼ੀਲ ਤੋਂ ਪਰਤਣ ਤੋਂ ਬਾਅਦ ਸਥਿਤੀ ਵਿਚ ਕਾਫੀ ਬਦਲਾਅ ਆਇਆ ਹੈ। ਉਸ ਨੇ ਕਿਹਾ,‘‘ਪਿੰਡ ਦੇ ਕਈ ਲੋਕ ਮੇਰੇ ਮਾਤਾ-ਪਿਤਾ ਨਾਲ ਮਿਲਣ ਆਏ ਤੇ ਉਨ੍ਹਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਮੈਂ ਸਹੀ (ਖੇਡ ਨੂੰ ਕਰੀਅਰ ਦੇ ਰੂਪ ਵਿਚ ਚੁਣ ਕੇ) ਕਦਮ ਚੁੱਕਿਆ ਹੈ।’’ ਮਨੀਸ਼ਾ ਬ੍ਰਾਜ਼ੀਲ ਦੇ ਸਾਬਕਾ ਧਾਕੜ ਰੋਨਾਲਡਿਨ੍ਹਹੋ ਦੀ ਵੱਡੀ ਪ੍ਰਸ਼ੰਸਕ ਹੈ।
ਸ਼੍ਰੀਜੇਸ਼ ਦੀ ਜਗ੍ਹਾ ਭਰਨਾ ਮੁਸ਼ਕਿਲ ਹੋਵੇਗਾ : ਕਰਕੇਰਾ
NEXT STORY