ਨਵੀਂ ਦਿੱਲੀ— ਭਾਰਤੀ ਟੀਮ ਦੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਨਾਲ ਵਿਵਾਦ 'ਤੇ ਭਾਵੇਂ ਹੀ ਕਪਤਾਨ ਵਿਰਾਟ ਕੋਹਲੀ ਨੇ ਸੋਮਵਾਰ ਨੂੰ ਮਨ੍ਹਾਂ ਕਰ ਦਿੱਤਾ ਪਰ ਕੁਝ ਤਾਂ ਦੋਵਾਂ ਦੇ ਵਿਚ ਇਸ ਤਰ੍ਹਾਂ ਹੈ ਕਿ ਲੋਕਾਂ ਨੂੰ ਪਚ ਨਹੀਂ ਰਿਹਾ ਹੈ। ਵਿੰਡੀਜ਼ ਰਵਾਨਾ ਹੋਣ ਤੋਂ ਪਹਿਲਾਂ ਵਿਰਾਟ ਕੋਹਲੀ ਨੇ ਪ੍ਰੈਸ ਕਾਨਫਰੰਸ 'ਚ ਗੱਲਬਾਤ ਕੀਤੀ। ਇਸ ਦੇ ਕੁਝ ਦੇਰ ਬਾਅਦ ਕੋਹਲੀ ਨੇ ਟਵਿਟਰ 'ਤੇ ਭਾਰਤੀ ਟੀਮ ਦੇ ਕੁਝ ਸਾਥੀਆਂ ਨਾਲ ਫੋਟੋ ਸ਼ੇਅਰ ਕੀਤੀ।
ਕੋਹਲੀ ਨੂੰ ਲੋਕਾਂ ਨੇ ਪੁੱਛੇ ਸਵਾਲ
ਇਸ ਤਸਵੀਰ 'ਚ ਵਿਰਾਟ ਨਾਲ ਵਾਸ਼ਿੰਗਟਨ ਸੁੰਦਰ, ਕੇ. ਐੱਲ. ਰਾਹੁਲ. ਖਲੀਲ ਅਹਿਮਦ, ਮਨੀਸ਼ ਪਾਂਡੇ ਤੇ ਕੁਣਾਲ ਪੰਡਯਾ ਨਜ਼ਰ ਆ ਰਹੇ ਹਨ। ਇਸ ਫੋਟੋ ਨੂੰ ਸ਼ੇਅਰ ਕਰਦੇ ਹੋਏ ਕੋਹਲੀ ਨੂੰ ਲੋਕਾਂ ਨੇ ਸਵਾਲ ਸ਼ੁਰੂ ਕਰ ਦਿੱਤੇ। ਇਕ ਯੂਜ਼ਰ ਨੇ ਲਿਖਿਆ ਕਿ ਰੋਹਿਤ ਸ਼ਰਮਾ ਦੇ ਨਾਲ ਸਬੰਧ ਯਾਨੀ ਤੁਹਾਡਾ ਬਨਾਵਟੀ ਰਿਸ਼ਤਾ।
ਕਪਤਾਨੀ ਰੋਹਿਤ ਨੂੰ ਦੇਣ ਦੀ ਮੰਗ
ਮੋਹਿਤ ਨਾਂ ਦੇ ਇਕ ਯੂਜ਼ਰ ਨੇ ਪੁੱਛਿਆ ਕਿ ਭਰਾ ਰੋਹਿਤ ਸ਼ਰਮਾ ਕਿੱਥੇ ਹੈ? ਇਕ ਯੂਜ਼ਰ ਨੇ ਤਾਂ ਇੱਥੇ ਤਕ ਲਿਖਿਆ ਕਿ ਕ੍ਰਿਪਾ ਕਰਕੇ ਤੁਸੀਂ ਕਪਤਾਨੀ ਰੋਹਿਤ ਸ਼ਰਮਾ ਨੂੰ ਦੇ ਦਿਓ। ਤੁਸੀਂ ਇਕ ਮਹਾਨ ਖਿਡਾਰੀ ਹੋ ਪਰ ਇਕ ਮਹਾਨ ਕਪਤਾਨ ਨਹੀਂ ਹੋ। ਤੁਹਾਡਾ ਨਸੀਬ ਟੀਮ ਦੇ ਲਈ ਵਧੀਆ ਨਹੀਂ ਹੈ ਕਿਉਂਕਿ ਤੁਸੀਂ ਨਾ ਤਾਂ ਕੋਈ ਆਈ. ਪੀ. ਐੱਲ. ਟਰਾਫੀ ਜਿੱਤੀ ਤੇ ਨਾ ਹੀ ਕੋਈ ਆਈ. ਸੀ. ਸੀ. ਟਰਾਫੀ।
ਧਵਨ ਨੇ ਰੋਹਿਤ ਸ਼ਰਮਾ ਨਾਲ ਸ਼ੇਅਰ ਕੀਤੀ ਫੋਟੋ

ਫਿਰ ਤੋਂ ਜੂਨੀਅਰ ਹਾਕੀ ਟੀਮ ਦਾ ਕੋਚ ਬਣਨਾ ਚਾਹੁੰਦੈ ਹਰਿੰਦਰ
NEXT STORY