ਰਾਂਚੀ— ਦੱਖਣੀ ਅਫਰੀਕਾ ਵਿਰੁੱਧ ਭਾਰਤ ਦੀ ਮਜ਼ਬੂਤ ਸਥਿਤੀ ਨੇ ਭਾਰਤੀ ਕਪਤਾਨ ਵਿਰਾਟ ਕੋਹਲੀ 'ਚ ਇੰਨਾ ਜੋਸ਼ ਭਰ ਦਿੱਤਾ ਕਿ ਉਹ ਮੈਚ ਦੇ ਦੌਰਾਨ ਕਈ ਵਾਰ ਮੈਦਾਨ 'ਤੇ ਮਸਤੀ ਕਰਦੇ ਦਿਖੇ। ਕੋਹਲੀ ਦੀ ਇਸ ਤਰ੍ਹਾਂ ਦੀ ਹੀ ਇਕ ਫੋਟੋ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਆਪਣੇ ਟਵਿਟਰ ਅਕਾਊਂਟ 'ਤੇ ਸ਼ੇਅਰ ਕੀਤੀ ਜਿਸ ਦੇ ਨਾਲ ਬੀ. ਸੀ. ਸੀ. ਆਈ. ਲੋਕਾਂ ਨੂੰ ਇਸ 'ਤੇ ਕੈਪਸ਼ਨ ਦੇਣ ਦੇ ਲਈ ਕਿਹਾ ਹੈ। ਇਸ 'ਤੇ ਲੋਕਾਂ ਨੇ ਕੋਹਲੀ ਦੀ ਪਤਨੀ ਅਨੁਸ਼ਕਾ ਸ਼ਰਮਾ ਨੂੰ ਕੁਮੈਂਟ 'ਚ ਘਸੀਟਿਆ ਹੈ।
ਕੋਹਲੀ ਦੀ ਇਸ ਫੋਟੋ 'ਤੇ ਇਕ ਯੂਜ਼ਰ ਨੇ ਲਿਖਿਆ ਉਸ ਨੇ ਹੁਣੇ-ਹੁਣੇ ਅਨੁਸ਼ਕਾ ਨੂੰ ਬਿਨਾ ਮੈਕਅਪ ਦੇ ਦੇਖ ਲਿਆ। ਦੂਜੇ ਯੂਜ਼ਰ ਨੇ ਅਨੁਸ਼ਕਾ ਦੀ ਪਰੀ ਫਿਲਮ ਦੀ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ, ਇਸ ਫਿਲਮ ਨੂੰ ਦੇਖਣ ਤੋਂ ਬਾਅਦ ਕੋਹਲੀ।
ਜ਼ਿਕਰਯੋਗ ਹੈ ਕਿ ਰਾਂਚੀ 'ਚ ਖੇਡੇ ਜਾ ਰਹੇ ਤੀਜੀ ਟੈਸਟ 'ਚ ਭਾਰਤ ਨੇ ਪਹਿਲੀ ਪਾਰੀ 497 ਦੌੜਾਂ 'ਤੇ ਐਲਾਨ ਕਰ ਦਿੱਤੀ ਸੀ। ਇਸ ਦੇ ਜਵਾਬ 'ਚ ਦੱਖਣੀ ਅਫਰੀਕੀ ਪਹਿਲੀ ਪਾਰੀ 'ਚ 162 ਦੌੜਾਂ 'ਤੇ ਢੇਰ ਹੋ ਗਈ ਤੇ ਭਾਰਤ ਨੂੰ 335 ਦੌੜਾਂ ਦੀ ਬੜ੍ਹਤ ਮਿਲੀ। ਇਸ ਦੇ ਬਾਅਦ ਕਪਤਾਨ ਕੋਹਲੀ ਨੇ ਦੱਖਣੀ ਅਫਰੀਕਾ ਨੂੰ ਫਾਲੋਆਨ ਦਿੱਤਾ। ਮੈਚ ਜਿੱਤਣ ਦੇ ਲਈ ਦੱਖਣੀ ਅਫਰੀਕਾ ਫਿਰ ਤੋਂ ਮੈਦਾਨ 'ਤੇ ਉਤਰੀ ਤੇ ਭਾਰਤ ਨੇ ਤੀਜੇ ਦਿਨ ਦਾ ਖੇਡ ਖਤਮ ਹੋਣ ਤਕ ਦੱਖਣੀ ਅਫਰੀਕਾ ਦੇ 132 ਦੌੜਾਂ 'ਤੇ 8 ਵਿਕਟਾਂ ਹਾਸਲ ਕਰ ਲਈਆਂ ਹਨ। ਜਦਕਿ ਅਫਰੀਕਾ ਕੋਲ ਸਿਰਫ 2 ਵਿਕਟਾਂ ਬਚੀਆ ਹਨ ਤੇ ਉਸ ਨੂੰ ਜਿੱਤਣ ਦੇ ਲਈ 204 ਦੌੜਾਂ ਦੀ ਜ਼ਰੂਰਤ ਹੈ।
ਸਾਨੂੰ ਮਾਨਸਿਕ ਰੂਪ ਨਾਲ ਹੋਰ ਤਿਆਰੀ ਕਰਨੀ ਚਾਹੀਦੀ ਸੀ : ਹਮਜ਼ਾ
NEXT STORY