ਨਵੀਂ ਦਿੱਲੀ- ਭਾਰਤੀ ਕ੍ਰਿਕਟ ਟੀਮ ਨੇ ਆਸਟਰੇਲੀਆਈ ਦੌਰੇ 'ਤੇ ਰੇਟ੍ਰੋ ਜਰਸੀ ਪਾਈ ਜੋ ਲੋਕਾਂ ਦੇ ਵਿਚ ਖੂਬ ਚਰਚਾ ਦਾ ਵਿਸ਼ਾ ਬਣੀ ਹੈ। ਭਾਰਤੀ ਟੀਮ ਦੀ ਇਹ ਜਰਸੀ 1992 ਦੇ ਵਿਸ਼ਵ ਕੱਪ ਦੌਰਾਨ ਪਹਿਨੀ ਗਈ ਜਰਸੀ ਦਾ ਨਵਾਂ ਲੁੱਕ ਹੈ। ਭਾਰਤ ਦੇ ਇਸ ਜਰਸੀ ਦੀ ਚਰਚਾ ਸਿਰਫ ਕ੍ਰਿਕਟ ਖੇਡਣ ਵਾਲੇ ਦੇਸ਼ਾਂ 'ਚ ਨਹੀਂ ਬਲਕਿ ਦੂਜੇ ਦੇਸ਼ਾਂ 'ਚ ਵੀ ਹੋ ਰਹੀ ਹੈ। ਅਮਰੀਕਾ ਦੀ ਬੇਸਬਾਲ ਦੀ ਟੀਮ ਨੇ ਭਾਰਤੀ ਜਰਸੀ ਤੇ ਟੀਮ ਦੇ ਕਪਤਾਨ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਫੋਟੋ ਸ਼ੇਅਰ ਕੀਤੀ ਹੈ, ਜੋ ਖੂਬ ਵਾਇਰਲ ਹੋ ਰਹੀ ਹੈ।
ਅਮਰੀਕਾ ਦੀ ਮੇਜਰ ਬੇਸਬਾਲ ਲੀਗ ਵੀ ਭਾਰਤੀ ਜਰਸੀ ਤੇ ਵਿਰਾਟ ਕੋਹਲੀ ਦੀ ਫੈਨ ਬਣ ਚੁੱਕੀ ਹੈ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ 'ਤੇ ਭਾਰਤੀ ਕਪਤਾਨ ਵਿਰਾਟ ਕੋਹਲੀ ਦੀ ਭਾਰਤੀ ਜਰਸੀ ਪਹਿਨੇ ਹੋਏ ਫੋਟੋ ਨੂੰ ਸ਼ੇਅਰ ਕੀਤਾ ਹੈ ਪਰ ਇਸ ਫੋਟੋ 'ਚ ਇਕ ਵਿਰਾਟ ਦੇ ਹੱਥ 'ਚ ਕ੍ਰਿਕਟ ਬੈਟ ਦੀ ਜਗ੍ਹਾ ਬੇਸਬਾਲ ਦਿਖਾਈ ਦੇ ਰਿਹਾ ਹੈ। ਉਨ੍ਹਾਂ ਨੇ ਇਸ ਦੇ ਨਾਲ ਲਿਖਿਆ ਕਿ ਭਾਰਤੀ ਜਰਸੀ ਰੇਟਿੰਗ।
ਅਮਰੀਕਾ 'ਚ ਜਲਦ ਹੀ ਕ੍ਰਿਕਟ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਤੇ ਇਸ ਦੇ ਲਈ ਅਮਰੀਕਾ ਤਿਆਰੀਆਂ ਵੀ ਕਰ ਰਿਹਾ ਹੈ। ਕੋਲਕਾਤਾ ਨਾਈਟ ਰਾਈਡਰਜ਼ ਟੀਮ ਦੇ ਮਾਲਿਕ ਸ਼ਾਹਰੁਖ ਖਾਨ ਅਮਰੀਕਾ 'ਚ ਹੋਣ ਵਾਲੀ ਟੀ-20 ਕ੍ਰਿਕਟ ਲੀਗ 'ਚ ਟੀਮ ਖਰੀਦਣਗੇ, ਜਿਸਦੀ ਪੁਸ਼ਟੀ ਖੁਦ ਕੇ. ਕੇ. ਆਰ. ਨੇ ਆਪਣੇ ਅਧਿਕਾਰਿਕ ਪੇਜ਼ 'ਤੇ ਕੀਤੀ ਸੀ।
ਨੋਟ- ਅਮਰੀਕਾ ਦੀ ਬੇਸਬਾਲ ਲੀਗ ਨੇ ਸ਼ੇਅਰ ਕੀਤੀ ਵਿਰਾਟ ਕੋਹਲੀ ਦੀ ਫੋਟੋ । ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।
LPL 'ਚ ਮੁਹੰਮਦ ਨੇ ਬਣਾਇਆ ਰਿਕਾਰਡ, ਅਜਿਹਾ ਕਰਨ ਵਾਲੇ ਬਣੇ ਪਹਿਲੇ ਗੇਂਦਬਾਜ਼
NEXT STORY