ਨਵੀਂ ਦਿੱਲੀ— ਭਾਰਤ ਦੀ ਪਹਿਲਵਾਨ ਪਿੰਕੀ ਨੇ ਵੀਰਵਾਰ ਨੂੰ ਇੱਥੇ ਏਸ਼ੀਆਈ ਕੁਸ਼ਤੀ ਚੈਂਪੀਅਨਸ਼ਿਪ ਦੇ ਮਹਿਲਾ 55 ਕਿ. ਗ੍ਰਾ. ਫਾਈਨਲ 'ਚ ਮੰਗੋਲੀਆ ਦੀ ਡੁਲਗੁਨ ਬੋਲੋਰਮਾ ਨੂੰ ਹਰਾ ਕੇ ਸੋਨ ਤਮਗਾ ਜਿੱਤਿਆ। ਪਿੰਕੀ ਨੇ ਕੇਡੀ ਜਾਧਵ ਇੰਡੋਰ ਸਟੇਡੀਅਮ 'ਚ ਖਿਤਾਬੀ ਮੁਕਾਬਲੇ 'ਚ ਬੋਲੋਰਮਾ ਨੂੰ 2-1 ਨਾਲ ਹਰਾਇਆ ਤੇ ਇਸ ਟੂਰਨਾਮੈਂਟ ਦੇ ਇਤਿਹਾਸ 'ਚ ਸੋਨ ਤਮਗਾ ਜਿੱਤਣ ਵਾਲੀ ਸਿਰਫ ਤੀਜੀ ਭਾਰਤੀ ਮਹਿਲਾ ਬਣੀ।
ਪਿੰਕੀ ਨੇ ਪਹਿਲੇ ਦੌਰ 'ਚ ਉਜ਼ਬੇਕਿਸਤਾਨ ਦੀ ਸ਼ਾਕਿਦਾ ਅਖਮੇਦੋਵਾ ਨੂੰ ਹਰਾਇਆ ਪਰ ਉਹ ਅਗਲੇ ਦੌਰ 'ਚ ਜਾਪਾਨ ਦੀ ਕਾਨਾ ਹਿਗਾਸ਼ਿਕਾਵਾ ਤੋਂ ਹਾਰ ਗਈ। ਪਿੰਕੀ ਨੇ ਇਸ ਤੋਂ ਬਾਅਦ ਸੈਮੀਫਾਈਨਲ 'ਚ ਮਾਰਿਨਾ ਜੁਯੇਵਾ ਨੂੰ 6-0 ਨਾਲ ਹਰਾ ਕੇ ਖਿਤਾਬੀ ਮੁਕਾਬਲੇ 'ਚ ਜਗ੍ਹਾ ਬਣਾਈ। ਇਸ ਤੋਂ ਪਹਿਲਾਂ ਦਿਵਿਆ ਕਾਕਰਾਨ ਏਸ਼ੀਆਈ ਕੁਸ਼ਤੀ ਚੈਂਪੀਅਨਸ਼ਿ 'ਚ ਸੋਨ ਤਮਗਾ ਜਿੱਤਣ ਵਾਲੀ ਸਿਰਫ ਦੂਜੀ ਮਹਿਲਾ ਬਣੀ। ਉਨ੍ਹਾਂ ਨੇ ਆਪਣੇ ਸਾਰੇ ਮੁਕਾਬਲੇ ਵਿਰੋਧੀ ਖਿਡਾਰੀਆਂ ਨੂੰ ਹਰਾ ਕੇ ਜਿੱਤੇ।
ਟੋਕੀਓ ਪੈਰਾਲੰਪਿਕ ਵਿਚ ਨਹੀਂ ਖੇਡੇਗੀ ਦੀਪਾ ਮਲਿਕ
NEXT STORY