ਨਵੀਂ ਦਿੱਲੀ : ਮੁੰਬਈ ਵੱਲੋਂ ਰਣਜੀ ਖੇਡ ਚੁੱਕੇ ਅਤੇ ਅੰਡਰ-19 ਟੀਮ ਦਾ ਹਿੱਸਾ ਰਹਿ ਚੁੱਕੇ ਸੌਰਭ ਜਦੋਂ ਪੜਾਈ ਲਈ ਮੁੰਬਈ ਨਾਲ ਨਿਊਯਾਰਕ ਪਹੁੰਚੇ ਤਦ ਉਹ ਆਪਣੇ ਨਾਲ ਕੋਈ ਵੀ ਕ੍ਰਿਕਟ ਕਿਟ ਨਹੀਂ ਲੈ ਕੇ ਗਏ ਸੀ ਪਰ ਤਦ ਸੌਰਭ ਨੂੰ ਨਹੀਂ ਪਤਾ ਸੀ ਕਿ ਉਸਦੀ ਕਿਸਮਤ ਵਿਚ ਕੁਝ ਹੋਰ ਲਿਖਿਆ ਹੈ ਅਤੇ ਜਲਦੀ ਹੀ ਉਸਦੀ ਜ਼ਿੰਦਗੀ ਵਿਚ ਵੱਡਾ ਬਦਲਾਅ ਆਉਣ ਵਾਲਾ ਹੈ। ਸੌਰਭ ਨੇ ਯੂਨੀਵਰਸਿਟੀ ਵਿਚ ਹੀ ਕ੍ਰਿਕਟ ਖੇਡਣਾ ਸ਼ੁਰੂ ਕੀਤਾ ਅਤੇ ਫਿਰ ਕਈ ਕਲੱਬ ਮੈਚਾਂ ਵਿਚ ਵੀ ਸ਼ਾਮਲ ਹੋਏ। ਇਸੇ ਦੌਰਾਨ ਸੈਨ ਫ੍ਰਾਂਸਿਸਕੋ ਵਿਚ ਉਸ ਨੂੰ ਓਰੇਕਲ ਕੰਪਨੀ ਵਿਚ ਨੌਕਰੀ ਮਿਲ ਗਈ। ਸਾਲ 2018 ਵਿਚ ਆਈ. ਸੀ. ਸੀ. ਵੱਲੋਂ ਕੀਤੇ ਗਏ ਨਿਯਮ ਵਿਚ ਬਦਲਾਅ ਤੋਂ ਬਾਅਦ ਸੌਰਭ ਯੂ. ਐੱਸ. ਏ. ਦੀ ਟੀਮ ਵੱਲੋਂ ਖੇਡਣ ਯੋਗ ਹੋ ਗਏ। ਦਰਅਸਲ, ਯੂ. ਐੱਸ. ਏ. ਦੀ ਟੀਮ ਵਿਚ ਸ਼ਾਮਲ ਹੋਣ ਲਈ ਉੱਥੇ 3 ਰਹਿਣਾ ਜ਼ਰੂਰੀ ਹੈ।

ਜਲਦੀ ਹੀ ਸੌਰਭ ਨੇ ਯੂ. ਐੱਸ. ਏ. ਕ੍ਰਿਕਟ ਟੀਮ ਦੇ ਕੋਚ ਨੂੰ ਆਪਣੇ ਪ੍ਰਦਰਸ਼ਨ ਨਾਲ ਖੁਸ਼ ਕਰ ਦਿੱਤਾ ਅਤੇ ਉਸਦੇ ਨਾਲ ਹੀ ਉਸ ਨੂੰ ਯੂ. ਐੱਸ. ਟੀਮ ਵਿਚ ਸ਼ਾਮਲ ਕਰ ਲਿਆ ਗਿਆ। ਵਿਸ਼ਵ ਕ੍ਰਿਕਟ ਲੀਗ ਵਿਚ ਪਹਿਲੇ ਆਪਣੇ ਦਮਦਾਰ ਪ੍ਰਦਰਸ਼ਨ ਦੀ ਵਜ੍ਹਾ ਨਾਲ ਉਸ ਨੂੰ ਟੀਮ ਦੀ ਕਪਤਾਨੀ ਸੌਂਪੀ ਗਈ। ਬੁੱਧਵਾਰ ਨੂੰ ਸੌਰਭ ਦੀ ਅਗਵਾਈ ਵਾਲੀ ਅਮਰੀਕੀ ਟੀਮ ਨੇ ਵਿਸ਼ਵ ਕ੍ਰਿਕਟ ਲੀਗ ਦੇ ਦੂਜੇ ਡਿਵੀਜ਼ਨ ਦੇ ਮੈਚ ਵਿਚ ਹਾਂਗਕਾਂਗ ਨੂੰ 84 ਦੌੜਾਂ ਨਾਲ ਹਰਾ ਦਿੱਤਾ। ਇਸ ਜਿੱਤ ਨਾਲ ਅਮਰੀਕਾ ਆਈ. ਸੀ. ਸੀ. ਵੱਲੋਂ ਪਹਿਲੀ ਵਾਰ ਵਨ ਡੇ ਕ੍ਰਿਕਟ ਦਾ ਦਰਜਾ ਪਾਉਣ 'ਚ ਸਫਲ ਰਹੀ। ਹੁਣ ਅਮਰੀਕੀ ਟੀਮ ਢਾਈ ਸਾਲਾਂ ਵਿਚ 36 ਵਨ ਡੇ ਮੈਚ ਖੇਡ ਸਕਦੀ ਹੈ ਅਤੇ 2023 ਵਿਚ ਹੋਣ ਵਾਲੇ ਕ੍ਰਿਕਟ ਵਿਸ਼ਵ ਕੱਪ ਤੋਂ ਪਹਿਲਾਂ ਹੋਣ ਵਾਲੇ ਕੁਆਲੀਫਿਕੇਸ਼ਨ ਟੂਰਨਾਮੈਂਟ ਵਿਚ ਵੀ ਹਿੱਸਾ ਲੈ ਸਕਦੀ ਹੈ।
ਇਸ ਖਾਸ ਸੈਂਕੜੇ ਤੋਂ 1 ਕਦਮ ਦੂਰ ਹਨ ਰੈਨਾ, ਅਜਿਹਾ ਕਰਨ ਵਾਲੇ ਬਣਨਗੇ ਪਹਿਲੇ ਕ੍ਰਿਕਟਰ
NEXT STORY