ਸਿਆਟਲ – ਫੁੱਟਬਾਲ ਵਿੱਚ ਫੈਨ ਸਿਰਫ਼ ਸਮਰਥਕ ਹੀ ਨਹੀਂ, ਉਹ ਕਈ ਵਾਰ ਵਿਰੋਧੀ ਖਿਡਾਰੀਆਂ ਲਈ ਮੁਸ਼ਕਲਾਂ ਖੜ੍ਹੀਆਂ ਕਰਨ ਦੀ ਵੀ ਪੂਰੀ ਕੋਸ਼ਿਸ਼ ਕਰਦੇ ਹਨ। ਦਰਅਸਲ ਰੇਡਰਜ਼ ਵਿਰੁੱਧ ਸੀਹਾਕਸ ਦੇ ਇਕ ਆਮ ਪ੍ਰੀ-ਸੀਜ਼ਨ ਵਾਰਮਅੱਪ ਮੈਚ ਤੋਂ ਪਹਿਲਾਂ ਮਾਹੌਲ ਉਸ ਸਮੇਂ ਗਰਮਾ ਗਿਆ, ਜਦੋਂ ਜਿਨੋ ਸਮਿਥ ਅਤੇ ਡੀਈ ਮੈਕਸ ਕਰੋਜ਼ਬੀ ਨੇ ਸਟੇਡੀਅਮ ‘ਚ ਦਾਖਲ ਹੋਣ ਵੇਲੇ ਮਿਡਲ ਫਿੰਗਰ ਦਿਖਾਈ। ਇਹ ਸਭ ਉਸ ਵੇਲੇ ਹੋਇਆ ਜਦੋਂ ਇਕ ਫੈਨ ਨੇ ਟੇਲਗੇਟ ਪਾਰਟੀ ਦੌਰਾਨ ਇੱਕ ਬੋਰਡ ਲਹਿਰਾਇਆ, ਜਿਸ ‘ਤੇ ਲਿਖਿਆ ਸੀ – “Bigger bust — Geno or JaMarcus Russell?”
ਇਹ ਵੀ ਪੜ੍ਹੋ: ਵੱਡੀ ਖਬਰ; ਸੜਕ ਹਾਦਸੇ ਦਾ ਸ਼ਿਕਾਰ ਹੋਇਆ ਮਸ਼ਹੂਰ Music composer, ਮਾਂ ਦੀ ਹੋਈ ਮੌਤ
ਜਿਨੋ ਨੇ ਇਹ ਸਾਇਨ ਦੇਖ ਕੇ ਚੁੱਪ ਰਹਿਣ ਦੀ ਬਜਾਏ ਸਿੱਧਾ ਮਿਡਲ ਫਿੰਗਰ ਦਿਖਾਈ ਅਤੇ ਮੈਕਸ ਕਰੋਜ਼ਬੀ ਨੇ ਵੀ ਉਸ ਦਾ ਸਾਥ ਦਿੱਤਾ। ਇਹ ਮੋਮੈਂਟ ਕੈਮਰੇ ‘ਚ ਕੈਦ ਹੋ ਗਿਆ ਅਤੇ ਕੁਝ ਮਿੰਟਾਂ ਵਿੱਚ Reddit, X (ਪਹਿਲਾਂ Twitter) ਅਤੇ Instagram ‘ਤੇ ਵਾਇਰਲ ਹੋ ਗਿਆ, ਅਤੇ ਇਕ ਘੰਟੇ ਅੰਦਰ ਹੀ ਟ੍ਰੈਂਡ ਕਰਨ ਲੱਗ ਪਿਆ।
ਇਹ ਵੀ ਪੜ੍ਹੋ: ਪਹਿਲਗਾਮ ਹਮਲੇ 'ਚ ਮਾਰੇ ਗਏ ਫੌਜੀ ਨਰਵਾਲ ਦੀ ਪਤਨੀ ਜਾਵੇਗੀ BIG BOSS !
ਹਾਲਾਂਕਿ ਹਕੀਕਤ ‘ਚ ਜਿਨੋ ਸਮਿਥ “ਬਸਟ” ਤੋਂ ਕਾਫ਼ੀ ਦੂਰ ਹਨ ਅਤੇ ਜਾਮਾਰਕਸ ਰਸਲ ਦੇ ਪੱਧਰ ‘ਤੇ ਤਾਂ ਬਿਲਕੁਲ ਨਹੀਂ। ਰਸਲ ਸਿਰਫ਼ 3 ਸਾਲਾਂ ‘ਚ NFL ਤੋਂ ਬਾਹਰ ਹੋ ਗਿਆ ਸੀ, ਜਦਕਿ ਜਿਨੋ ਨੇ ਸਮੇਂ ਦੇ ਨਾਲ ਆਪਣੇ ਡ੍ਰਾਫਟ ਉਮੀਦਾਂ ‘ਤੇ ਖਰਾ ਉਤਰਦਿਆਂ ਸਾਬਤ ਕੀਤਾ ਕਿ ਸਹੀ ਟੀਮ, ਕੋਚ ਅਤੇ ਸਹਿਯੋਗ ਮਿਲੇ ਤਾਂ ਉਹ ਵੱਡਾ ਫਰਕ ਪਾ ਸਕਦੇ ਹਨ — ਜੋ ਉਨ੍ਹਾਂ ਨੂੰ ਨਿਊਯਾਰਕ ਜੈਟਸ ਦੇ ਦਿਨਾਂ ‘ਚ ਨਹੀਂ ਮਿਲਿਆ ਸੀ। ਜਿਨੋ ਲਈ ਇਹ ਵਾਪਸੀ ਸਿਰਫ਼ ਨਕਾਰਾਤਮਕ ਨਹੀਂ ਸੀ। ਮੈਚ ਦੌਰਾਨ ਉਨ੍ਹਾਂ ਨੂੰ ਭਾਰੀ ਸਮਰਥਨ ਅਤੇ ਹੌਸਲਾ-ਅਫ਼ਜ਼ਾਈ ਵੀ ਮਿਲੀ।
ਇਹ ਵੀ ਪੜ੍ਹੋ: ਮਸ਼ਹੂਰ ਪ੍ਰੋਡਿਊਸਰ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, 2 ਦਿਨ ਪਹਿਲਾਂ ਹੀ ਰਿਲੀਜ਼ ਹੋਈ ਸੀ ਫ਼ਿਲਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰੋਹਿਤ ਤੇ ਕੋਹਲੀ ’ਤੇ ਫੈਸਲਾ ਲੈਣ ਦੀ ਜਲਦਬਾਜ਼ੀ ’ਚ ਨਹੀਂ BCCI
NEXT STORY