ਕਰਾਚੀ : ਪਾਕਿਸਤਾਨ ਕ੍ਰਿਕਟ ਬੋਰਡ ਅਗਲੇ ਮਹੀਨੇ ਦੇ ਇੰਗਲੈਂਡ ਦੌਰੇ 'ਤੇ ਖਿਡਾਰੀਆਂ ਅਤੇ ਅਧਿਕਾਰੀਆਂ ਨਾਲ ਉਸ ਦੇ ਪਰਿਵਾਰਾਂ ਨੂੰ ਜਾਣ ਦੀ ਇਜਾਜ਼ਤ ਨਹੀਂ ਦੇਵੇਗਾ ਕਿਉਂਕਿ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਜ਼ਿਆਦਾ ਸਾਵਧਾਨੀ ਵਰਤੀ ਜਾ ਰਹੀ ਹੈ। ਇੰਗਲੈਂਡ ਕ੍ਰਿਕਟ ਬੋਰਡ ਖਾਸ ਚਾਰਟਡ ਫਲਾਈਟ 'ਤੇ 5 ਲੱਖ ਪਾਊਂਡ ਖਰਚ ਕਰ ਰਿਹਾ ਹੈ, ਜਿਸ ਨਾਲ 29 ਖਿਡਾਰੀ ਅਤੇ 14 ਅਧਿਕਾਰੀ ਪਾਕਿਸਤਾਨ ਤੋਂ ਇੰਗਲੈਂ ਆਉਣਗੇ।

ਪਾਕਿਸਤਾਨ ਬੋਰਡ ਦੇ ਇਕ ਸੂਤਰ ਨੇ ਦੱਸਿਆ ਕਿ ਬੋਰਡ ਨੇ ਖਿਡਾਰੀਆਂ ਨੂੰ ਸਾਫ ਤੌਰ 'ਤੇ ਕਿਹਾ ਹੈ ਕਿ ਪਰਿਵਾਰ ਉਨ੍ਹਾਂ ਦੇ ਨਾਲ ਨਹੀਂ ਜਾ ਸਕਦੇ ਕਿਉਂਕਿ ਉੱਥੇ ਜਾ ਕੇ ਵੀ ਉਨ੍ਹਾਂ ਨੂੰ ਵੱਖ ਹੀ ਰਹਿਣਾ ਪਵੇਗਾ। ਪੂਰੀ ਟੀਮ ਸਤੰਬਰ ਵਿਚ ਦੌਰਾ ਖਤਮ ਹੋਣ ਤਕ ਆਪਣੇ ਪਰਿਵਾਰਾਂ ਨਾਲ ਮਿਲ ਨਹੀਂ ਸਕੇਗੀ। 3 ਟੈਸਟ ਅਤੇ 3 ਟੀ-20 ਮੈਚਾਂ ਦੀ ਸੀਰੀਜ਼ 30 ਜੁਲਾਈ ਤੋਂ ਖੇਡੀ ਜਾਵੇਗੀ। ਸੂਤਰ ਨੇ ਕਿਹਾ ਕਿ ਬੋਰਡ ਨੇ ਖਿਡਾਰੀਆਂ ਨੂੰ ਦੱਸ ਦਿੱਤਾ ਹੈ ਕਿ ਉਨ੍ਹਾਂ ਨੂੰ ਬਰਮਿੰਘਮ ਵਿਚ 14 ਦਿਨ ਤਕ ਏਕਾਂਤਵਾਸ ਰਹਿਣਾ ਹੋਵੇਗਾ। ਇਸ ਤੋਂ ਬਾਅਦ ਮੈਨਚੈਸਟਰ ਵਿਚ ਉਹ 4 ਹਫ਼ਤੇ ਜੈਵਿਕ ਸੁਰੱਖਿਅਤ ਮਾਹੌਲ ਵਿਚ ਅਭਿਆਸ ਕਰਨਗੇ। ਇਸ ਸੀਰੀਜ਼ ਦੇ ਪ੍ਰਸਾਰਣ ਅਧਿਕਾਰ ਨਾਲ ਈ. ਸੀ. ਬੀ. ਨੂੰ ਸਾਢੇ ਸੱਤ ਕਰੋੜ ਪਾਊਂਡ ਮਿਲਣ ਦੀ ਉਮੀਦ ਹੈ।
ਚੀਨੀ ਫੌਜੀਆਂ 'ਤੇ ਹਰਭਜਨ ਨੇ ਕੱਢੀ ਭੜਾਸ, ਕਿਹਾ- ਬਾਈਕਾਟ ਕਰੋ ਚੀਨੀ ਉਤਪਾਦਾਂ ਨੂੰ
NEXT STORY