ਸਪੋਰਟਸ ਡੈਸਕ- ਦੋਹਾ ਵਿੱਚ ਖੇਡੀ ਗਈ 2025 ਫਿਡੇ ਵਿਸ਼ਵ ਰੈਪਿਡ ਸ਼ਤਰੰਜ ਚੈਂਪੀਅਨਸ਼ਿਪ ਵਿੱਚ ਭਾਰਤੀ ਸ਼ਤਰੰਜ ਦੀ ਦਿੱਗਜ ਖਿਡਾਰਨ ਕੋਨੇਰੂ ਹੰਪੀ ਨੇ ਮਹਿਲਾ ਵਰਗ ਵਿੱਚ ਕਾਂਸੀ ਦਾ ਤਗਮਾ ਜਿੱਤ ਕੇ ਦੇਸ਼ ਦਾ ਮਾਣ ਵਧਾਇਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹੰਪੀ ਦੇ ਸਮਰਪਣ ਅਤੇ ਸਖ਼ਤ ਮਿਹਨਤ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਵਧਾਈ ਦਿੱਤੀ। ਹੰਪੀ ਅੰਤਿਮ ਦੌਰ ਤੋਂ ਬਾਅਦ 8.5 ਅੰਕ ਲੈ ਕੇ ਦੋ ਹੋਰ ਗ੍ਰੈਂਡਮਾਸਟਰਾਂ ਦੇ ਨਾਲ ਸਾਂਝੇ ਤੌਰ 'ਤੇ ਸਿਖਰ 'ਤੇ ਸੀ, ਪਰ ਟਾਈਬ੍ਰੇਕ ਨਿਯਮਾਂ ਕਾਰਨ ਉਨ੍ਹਾਂ ਨੂੰ ਤੀਜੇ ਸਥਾਨ ਭਾਵ ਕਾਂਸੀ ਦੇ ਤਗਮੇ ਨਾਲ ਸੰਤੁਸ਼ਟ ਹੋਣਾ ਪਿਆ। ਜੇਕਰ ਹੰਪੀ ਇਹ ਖਿਤਾਬ ਜਿੱਤ ਜਾਂਦੀ, ਤਾਂ ਉਹ ਤਿੰਨ ਵਾਰ ਵਿਸ਼ਵ ਰੈਪਿਡ ਖਿਤਾਬ ਜਿੱਤਣ ਵਾਲੀ ਪਹਿਲੀ ਮਹਿਲਾ ਖਿਡਾਰਨ ਬਣ ਜਾਂਦੀ।
ਓਪਨ ਵਰਗ ਵਿੱਚ ਵੀ ਭਾਰਤ ਦੇ ਅਰਜੁਨ ਐਰੀਗੈਸੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਕਾਂਸੀ ਦਾ ਤਗਮਾ ਹਾਸਲ ਕੀਤਾ। ਉਹ ਵਿਸ਼ਵ ਦੇ ਨੰਬਰ ਇੱਕ ਖਿਡਾਰੀ ਮੈਗਨਸ ਕਾਰਲਸਨ ਅਤੇ ਰੂਸ ਦੇ ਵਲਾਦਿਸਲਾਵ ਆਰਟੇਮੀਵ ਤੋਂ ਬਾਅਦ ਤੀਜੇ ਸਥਾਨ 'ਤੇ ਰਹੇ। ਇਨ੍ਹਾਂ ਤਗਮਿਆਂ ਤੋਂ ਬਾਅਦ ਹੁਣ ਭਾਰਤੀ ਖਿਡਾਰੀ ਵਿਸ਼ਵ ਬਲਿਟਜ਼ ਟੂਰਨਾਮੈਂਟ ਵਿੱਚ ਆਪਣੀ ਚੁਣੌਤੀ ਪੇਸ਼ ਕਰਨਗੇ।
15 ਚੌਕੇ- 8 ਛੱਕੇ, ਬੱਲੇਬਾਜ਼ ਨੇ ਠੋਕਿਆ ਧਮਾਕੇਦਾਰ ਸੈਂਕੜਾ, ਮੈਦਾਨ 'ਤੇ ਲਾ'ਤੀ ਦੌੜਾਂ ਦੀ ਝੜੀ
NEXT STORY