ਨਵੀਂ ਦਿੱਲੀ (ਏਜੰਸੀ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਲ ਹੀ ਵਿਚ ਖ਼ਤਮ ਹੋਈਆਂ ਡੈੱਫ ਓਲੰਪਿਕ ਖੇਡਾਂ ਵਿਚ ਆਪਣਾ ਹੁਣ ਤੱਕ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨ ਲਈ ਮੰਗਲਵਾਰ ਨੂੰ ਭਾਰਤੀ ਦਲ ਨੂੰ ਵਧਾਈ ਦਿੱਤੀ ਅਤੇ ਦੱਸਿਆ ਕਿ ਉਹ 21 ਮਈ ਨੂੰ ਆਪਣੀ ਰਿਹਾਇਸ਼ 'ਤੇ ਉਨ੍ਹਾਂ ਦੀ ਮੇਜ਼ਬਾਨੀ ਕਰਨਗੇ।
ਇਹ ਵੀ ਪੜ੍ਹੋ: ਹੁਣ ਇਹ ਸਟਾਰ ਕ੍ਰਿਕਟਰ ਕਰਨ ਜਾ ਰਿਹੈ ਬਾਲੀਵੁੱਡ 'ਚ ਡੈਬਿਊ, ਜਾਣੋਂ ਕਦੋਂ ਰਿਲੀਜ਼ ਹੋਵੇਗੀ ਫ਼ਿਲਮ
ਭਾਰਤ ਨੇ ਬ੍ਰਾਜ਼ੀਲ ਦੇ ਕੈਕਸਿਆਸ ਡੋ ਸੁਲ ਵਿਚ ਆਯੋਜਿਤ 24ਵੇਂ ਡੈੱਫ ਓਲੰਪਿਕ ਵਿਚ 8 ਸੋਨੇ, 1 ਚਾਂਦੀ ਅਤੇ 8 ਕਾਂਸੀ ਦੇ ਤਮਗਿਆਂ ਸਮੇਤ ਕੁੱਲ 17 ਤਮਗੇ ਜਿੱਤੇ। ਮੋਦੀ ਨੇ ਟਵੀਟ ਕੀਤਾ, 'ਹਾਲ ਹੀ ਵਿਚ ਖ਼ਤਮ ਹੋਈਆਂ ਡੈੱਫ ਓਲੰਪਿਕ ਖੇਡਾਂ ਵਿਚ ਹੁਣ ਤੱਕ ਦਾ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨ ਲਈ ਭਾਰਤੀ ਦਲ ਨੂੰ ਵਧਾਈ! ਸਾਡੇ ਦਲ ਦਾ ਹਰੇਕ ਖਿਡਾਰੀ ਸਾਥੀ ਨਾਗਰਿਕਾਂ ਲਈ ਪ੍ਰੇਰਣਾ ਹੈ। 21 ਤਾਰੀਖ਼ ਨੂੰ ਸਵੇਰੇ ਮੈਂ ਆਪਣੀ ਰਿਹਾਇਸ਼ 'ਤੇ ਪੂਰੇ ਦਲ ਦੀ ਮੇਜ਼ਬਾਨੀ ਕਰਾਂਗਾ।'
ਇਹ ਵੀ ਪੜ੍ਹੋ: ਅਜੀਬ ਸ਼ੌਂਕ, ਦੋ ਤਰ੍ਹਾਂ ਦੇ ਡਰਿੰਕ ਪੀਣ ਲਈ ਮਹਿਲਾ ਨੇ ਜੀਭ ਦੇ ਕਰਾਏ 2 ਹਿੱਸੇ (ਵੀਡੀਓ)
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
IPL 2022 : ਕੋਲਕਾਤਾ ਦਾ ਸਾਹਮਣਾ ਅੱਜ ਲਖਨਊ ਨਾਲ, ਜਾਣੋ ਕਿਸ ਟੀਮ ਦਾ ਪਲੜਾ ਹੈ ਭਾਰੀ
NEXT STORY