ਸਪੋਰਟਸ ਡੈਸਕ- ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2022 ਦਾ 66ਵਾਂ ਮੈਚ ਅੱਜ ਕੋਲਕਾਤਾ ਨਾਈਟ ਰਾਈਡਰਜ਼ (ਕੇ. ਕੇ. ਆਰ.) ਤੇ ਲਖਨਊ ਸੁਪਰ ਜਾਇੰਟਸ (ਐੱਲ. ਐੱਸ. ਜੀ.) ਦਰਮਿਆਨ ਮੁੰਬਈ ਦੇ ਡੀ. ਵਾਈ. ਪਾਟਿਲ ਸਪੋਰਟਸ ਅਕੈਡਮੀ ਦੇ ਮੈਦਾਨ 'ਤੇ ਖੇਡਿਆ ਜਾਵੇਗਾ। 13 ਮੁਕਾਬਲਿਆਂ 'ਚੋਂ ਅੱਠ ਮੈਚ ਜਿੱਤ ਕੇ ਲਖਨਊ ਚੋਟੀ ਦੇ 4 'ਚ ਜਗ੍ਹਾ ਬਣਾ ਚੁੱਕੀ ਹੈ।
ਇਹ ਵੀ ਪੜ੍ਹੋ : IPL 2022 : ਮੈਚ ਤੋਂ ਬਾਅਦ ਕਪਤਾਨ ਰੋਹਿਤ ਸ਼ਰਮਾ ਨੇ ਦੱਸਿਆ ਕਿਉਂ ਹਾਰੀ ਉਨ੍ਹਾਂ ਦੀ ਟੀਮ
ਕੋਲਕਾਤਾ ਦੀ ਗੱਲ ਕਰੀਏ ਤਾਂ ਉਸ ਵਲੋਂ ਖੇਡੇ ਗਏ 13 ਮੁਕਾਬਲਿਆਂ 'ਚੋਂ 6 'ਚ ਉਹ ਜਿੱਤ ਦਰਜ ਕਰ ਚੁੱਕੀ ਹੈ। ਇਸ ਤਰ੍ਹਾਂ ਲਖਨਊ ਦਾ ਪਲੜਾ ਕੋਲਕਤਾ ਦੇ ਮੁਕਾਬਲੇ ਜ਼ਿਆਦਾ ਮਜ਼ਬੂਤ ਲਗ ਰਿਹਾ ਹੈ। ਪਲੇਅ ਆਫ ਦੇ ਲਿਹਾਜ਼ ਨਾਲ ਦੋਵੇਂ ਟੀਮਾਂ ਲਈ ਇਹ ਮੁਕਾਬਲਾ ਬੇਹੱਦ ਮਹੱਤਵਪੂਰਨ ਹੋਵੇਗਾ। ਇਸ ਤਰ੍ਹਾਂ ਇਹ ਮੈਚ ਕਾਫ਼ੀ ਰੋਮਾਂਚਕ ਹੋਣ ਵਾਲਾ ਹੈ। ਇਸ ਮੈਚ ਨਾਲ ਤੈਅ ਹੋਵੇਗਾ ਕਿ ਲਖਨਊ ਟਾਪ 2 ਟੀਮਾਂ 'ਚ ਫਿਨਿਸ਼ ਕਰੇਗੀ ਜਾਂ ਪੁਆਇੰਟ ਟੇਬਲ 'ਚ ਹੇਠਾਂ ਖਿਸਕ ਜਾਵੇਗੀ।
ਇਹ ਵੀ ਪੜ੍ਹੋ : ਹੁਣ ਇਹ ਸਟਾਰ ਕ੍ਰਿਕਟਰ ਕਰਨ ਜਾ ਰਿਹੈ ਬਾਲੀਵੁੱਡ 'ਚ ਡੈਬਿਊ, ਜਾਣੋਂ ਕਦੋਂ ਰਿਲੀਜ਼ ਹੋਵੇਗੀ ਫ਼ਿਲਮ
ਦੋਵੇਂ ਟੀਮਾਂ ਦੀਆਂ ਸੰਭਾਵਿਤ ਪਲੇਇੰਗ-11
ਕੋਲਕਾਤਾ ਨਾਈਟ ਰਾਈਡਰਜ਼ : ਵੈਂਕਟੇਸ਼ ਅਈਅਰ, ਬਾਬਾ ਇੰਦਰਜੀਤ/ਸ਼ੇਲਡਨ ਜੈਕਸਨ, ਨਿਤੀਸ਼ ਰਾਣਾ, ਸ਼੍ਰੇਅਸ ਅਈਅਰ (ਕਪਤਾਨ), ਸੈਮ ਬਿਲਿੰਗਜ਼ (ਵਿਕਟਕੀਪਰ), ਰਿੰਕੂ ਸਿੰਘ, ਆਂਦਰੇ ਰਸੇਲ, ਸੁਨੀਲ ਨਰਾਇਣ, ਉਮੇਸ਼ ਯਾਦਵ, ਟਿਮ ਸਾਊਦੀ, ਵਰੁਣ ਚੱਕਰਵਰਤੀ
ਲਖਨਊ ਸੁਪਰ ਜਾਇੰਟਸ : ਕਵਿੰਟਨ ਡੀ ਕਾਕ (ਵਿਕਟਕੀਪਰ), ਕੇ. ਐਲ. ਰਾਹੁਲ (ਕਪਤਾਨ), ਦੀਪਕ ਹੁੱਡਾ, ਕਰੁਣਾਲ ਪੰਡਯਾ, ਆਯੂਸ਼ ਬਡੋਨੀ/ਮਨੀਸ਼ ਪਾਂਡੇ, ਮਾਰਕਸ ਸਟੋਇਨਿਸ/ਏਵਿਨ ਲੁਈਸ, ਜੇਸਨ ਹੋਲਡਰ, ਮੋਹਸਿਨ ਖਾਨ, ਰਵੀ ਬਿਸ਼ਨੋਈ, ਦੁਸ਼ਮੰਥਾ ਚਮੀਰਾ, ਅਵੇਸ਼ ਖਾਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
MI vs SRH : ਮੈਚ ਤੋਂ ਬਾਅਦ ਕਪਤਾਨ ਰੋਹਿਤ ਸ਼ਰਮਾ ਨੇ ਦੱਸਿਆ ਕਿਉਂ ਹਾਰੀ ਉਨ੍ਹਾਂ ਦੀ ਟੀਮ
NEXT STORY