ਸਪੋਰਟਸ ਡੈਸਕ : ਕਪਤਾਨ ਕੀਰੋਨ ਪੋਲਾਰਡ ਨੇ ਸ਼ਨੀਵਾਰ ਨੂੰ ਇੱਥੇ ਆਇਰਲੈਂਡ ਖਿਲਾਫ 3 ਮੈਚਾਂ ਦੀ ਸੀਰੀਜ਼ ਦੇ ਦੂਜੇ ਮੁਕਾਬਲੇ ਵਿਚ ਵੈਸਟਇੰਡੀਜ਼ ਲਈ ਟੀ-20 ਕੌਮਾਂਤਰੀ ਕ੍ਰਿਕਟ ਵਿਚ ਸ਼ਾਨਦਾਰ ਗੇਂਦਬਾਜ਼ੀ ਕੀਤੀ ਪਰ ਮੀਂਹ ਕਾਰਨ ਇਸ ਮੈਚ ਨੂੰ ਰੱਦ ਕਰ ਦਿੱਤਾ ਗਿਆ। ਪੋਲਾਰਡ ਨੇ 25 ਦੌੜਾਂ ਦੇ ਕੇ 4 ਵਿਕਟਾਂ ਲਈਆਂ, ਜਿਸ ਨਾਲ ਆਇਰਲੈਂਡ ਟੀਮ 19 ਓਵਰਾਂ ਤਕ ਮੈਚ ਵਿਚ 9 ਵਿਕਟਾਂ 'ਤੇ 147 ਦੌੜਾਂ ਬਣਾ ਸਕੀ। ਮੀਂਹ ਕਾਰਨ ਵੈਸਟਇੰਡੀਜ਼ ਨੂੰ ਜਿੱਤ ਲਈ ਡਕਵਰਥ ਲੁਈਸ ਸਿਸਟਮ ਨਾਲ 152 ਦੌੜਾਂ ਦਾ ਟੀਚਾ ਮਿਲਿਆ। ਟੀਮ ਨੇ 2.2 ਓਵਰ ਵਿਚ 1 ਵਿਕਟ ਗੁਆ ਕੇ 16 ਦੌੜਾਂ ਬਣਾ ਲਈਆਂ ਸੀ ਪਰ ਫਿਰ ਮੀਂਹ ਆ ਗਿਆ ਅਤੇ ਮੈਚ ਨਹੀਂ ਹੋ ਸਕਿਆ। ਅੰਪਾਇਰਾਂ ਨੇ ਬਿਨਾ ਨਤੀਜੇ ਦੇ ਇਸ ਮੈਚ ਨੂੰ ਰੱਦ ਕਰ ਦਿੱਤਾ। ਤੀਜਾ ਅਤੇ ਆਖਰੀ ਮੈਚ ਸੈਂਟ ਕੀਟਸ ਵਿਚ ਖੇਡਿਆ ਜਾਵੇਗਾ। ਆਇਰਲੈਂਡ ਦੀ ਟੀਮ ਬੁੱਧਵਾਰ ਨੂੰ ਗ੍ਰੇਨਾਡਾ ਵਿਚ ਹੋਏ ਸ਼ੁਰੂਆਤੀ ਮੈਚ ਵਿਚ 4 ਦੌੜਾਂ ਦੀ ਨਾਟਕੀ ਜਿੱਤ ਨਾਲ ਸੀਰੀਜ਼ ਵਿਚ 1-0 ਨਾਲ ਅੱਗੇ ਹੈ।
IND v AUS Final : ਆਸਟਰੇਲੀਆ ਨੂੰ 7 ਵਿਕਟਾਂ ਨਾਲ ਹਰਾ ਭਾਰਤ ਨੇ 2-1 ਨਾਲ ਜਿੱਤੀ ਸੀਰੀਜ਼
NEXT STORY