ਮੈਲਬੋਰਨ — ਆਸਟਰੇਲੀਆ ਦੇ ਸਾਬਕਾ ਕਪਤਾਨ ਰਿਕੀ ਪੋਂਟਿੰਗ ਨੇ 2003 ਦੇ ਵਿਸ਼ਵ ਕੱਪ ਫਾਈਨਲ 'ਚ ਖੇਡੀ ਗਈ 140 ਦੌੜਾਂ ਦੀ ਸ਼ਾਨਦਾਰ ਪਾਰੀ ਨੂੰ ਯਾਦ ਕਰਦਿਆਂ ਕਿਹਾ ਕਿ ਉਸ ਨੇ ਆਖਰੀ ਓਵਰ ਤਕ ਕ੍ਰੀਜ਼ 'ਤੇ ਰਹਿ ਕੇ 300 ਦੌੜਾਂ ਬਣਾਉਣ ਦੀ ਬਜਾਏ ਭਾਰਤੀ ਹਮਲੇ ਵਿਰੁੱਧ ਹਮਲਾਵਰ ਰੁਖ਼ ਅਖਤਿਆਰ ਕਰਨਾ ਬਿਹਤਰ ਸਮਝਿਆ। ਭਾਰਤ ਨੂੰ 125 ਦੌੜਾਂ ਨਾਲ ਹਰਾ ਕੇ ਆਸਟਰੇਲੀਆ ਨੇ ਉਦੋਂ ਵਿਸ਼ਵ ਕੱਪ ਦੇ ਖਿਤਾਬ ਨੂੰ ਆਪਣੇ ਕੋਲ ਬਰਕਰਾਰ ਰੱਖਿਆ ਸੀ। ਐਤਵਾਰ ਨੂੰ ਇਸ ਦੀ 17ਵੀਂ ਵਰ੍ਹੇਗੰਢ ਸੀ। ਪੋਂਟਿੰਗ ਦੀ ਅਜੇਤੂ 140 ਦੌੜਾਂ ਦੀ ਪਾਰੀ ਦੇ ਦਮ 'ਤੇ ਆਸਟਰੇਲੀਆ ਨੇ 50 ਓਵਰਾਂ 'ਚ 2 ਵਿਕਟਾਂ 'ਤੇ 359 ਦੌੜਾਂ ਦਾ ਵੱਡਾ ਸਕੋਰ ਖੜ੍ਹਾ ਕੀਤਾ ਸੀ। ਪੋਂਟਿੰਗ ਨੇ ਕਿਹਾ, ''ਦੂਜੀ ਡ੍ਰਿੰਕਸ ਬ੍ਰੇਕ 'ਚ ਜਦੋਂ 15 ਓਵਰ ਬਚੇ ਸਨ ਤਾਂ ਅਸੀਂ ਦੋ ਵਿਕਟਾਂ ਗੁਆ ਦਿੱਤੀਆਂ ਸਨ, ਉਦੋਂ ਮੈਂ 12ਵੇਂ ਖਿਡਾਰੀ ਨੂੰ ਕਿਹਾ ਕਿ ਡ੍ਰੈਸਿੰਗ 'ਚ ਦੂਜੇ ਬੱਲੇਬਾਜ਼ਾਂ ਨੂੰ ਤਿਆਰ ਰਹਿਣ ਲਈ ਕਹੋ ਕਿਉਂਕਿ ਮੈਂ ਹੁਣ ਹਮਲਾਵਰ ਰੁਖ਼ ਅਪਣਾਵਾਂਗਾ।''
ਰਾਹੁਲ ਵਨ ਡੇ ਵਿਚ 5ਵੇਂ ਕ੍ਰਮ 'ਤੇ ਬੱਲੇਬਾਜ਼ੀ ਦਾ ਸਰਵਸ੍ਰੇਸ਼ਠ ਬਦਲ : ਮਾਂਜਰੇਕਰ
NEXT STORY