ਚੇਸਟਰ ਲੀ ਸਟ੍ਰੀਟ- ਪੌਪ ਸਟਾਰ ਰਿਹਾਨਾ ਨੇ ਸੋਮਵਾਰ ਨੂੰ ਉਦੋਂ ਕ੍ਰਿਕਟ ਵਿਸ਼ਵ ਕੱਪ ਵਿਚ ਗਲੈਮਰ ਦਾ ਤੜਕਾ ਲਾਇਆ, ਜਦੋਂ ਉਹ ਸ਼੍ਰੀਲੰਕਾ ਵਿਰੁੱਧ ਇੱਥੇ ਵੈਸਟਇੰਡੀਜ਼ ਦਾ ਲੀਗ ਮੈਚ ਦੇਖਣ ਪਹੁੰਚੀ।
ਕ੍ਰਿਕਟ ਵੈਸਟਇੰਡੀਜ਼ ਨੇ ਅਧਿਕਾਰਤ ਟਵਿਟਰ ਅਕਾਊਂਟ 'ਤੇ ਲਿਖਿਆ, ''ਦੇਖੋ ਕੌਣ ਅੱਜ ਵੈਸਟਇੰਡੀਜ਼ ਦੀ ਹੌਸਲਾ-ਅਫਜ਼ਾਈ ਕਰਨ ਲਈ ਆਇਆ ਹੈ। ਹੇ ਰਿਹਾਨਾ।'' ਵੈਸਟਇੰਡੀਜ਼ ਨੇ ਇਸ ਦੇ ਨਾਲ ਹੀ ਮੈਚ ਦੇਖਦੇ ਹੋਏ ਰਿਹਾਨਾ ਦੀ ਤਸਵੀਰ ਵੀ ਪੋਸਟ ਕੀਤੀ।




ਜ਼ਿਕਰਯੋਗ ਹੈ ਕਿ ਬੱਲੇਬਾਜ਼ ਅਵਿਸ਼ਕਾ ਫਰਨਾਂਡੋ ਦੇ ਕਰੀਅਰ ਦੇ ਪਹਿਲੇ ਸੈਂਕੜੇ ਤੋਂ ਬਾਅਦ ਵਿਰੋਧੀ ਹਾਲਾਤ ਵਿਚ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਸ਼੍ਰੀਲੰਕਾ ਨੇ ਨਿਕੋਲਸ ਪੂਰਣ ਦੇ ਸੈਂਕੜੇ 'ਤੇ ਪਾਣੀ ਫੇਰਦੇ ਹੋਏ ਵਿਸ਼ਵ ਕੱਪ ਲੀਗ ਮੈਚ ਵਿਚ ਸੋਮਵਾਰ ਨੂੰ ਇੱਥੇ ਵੈਸਟਇੰਡੀਜ਼ ਨੂੰ 23 ਦੌੜਾਂ ਨਾਲ ਹਰਾ ਦਿੱਤਾ ਤੇ ਨਾਲ ਹੀ ਸੈਮੀਫਾਈਨਲ ਵਿਚ ਪਹੁੰਚਣ ਦੀਆਂ ਆਪਣੀਆਂ ਉਮੀਦਾਂ ਨੂੰ ਬਰਕਰਾਰ ਰੱਖਿਆ। ਸ਼੍ਰੀਲੰਕਾ ਦੀ 8 ਮੈਚਾਂ ਵਿਚੋਂ ਇਹ ਤੀਜੀ ਜਿੱਤ ਹੈ ਤੇ ਉਸਦੇ 8 ਅੰਕ ਹੋ ਗਏ ਹਨ। ਸ਼੍ਰੀਲੰਕਾ ਨੂੰ ਹੁਣ ਆਪਣਾ ਆਖਰੀ ਮੈਚ ਭਾਰਤ ਨਾਲ ਖੇਡਣਾ ਹੈ ਤੇ ਉਸ ਨੂੰ ਜਿੱਤਣ ਦੇ ਨਾਲ ਹੀ ਦੂਜੀਆਂ ਟੀਮਾਂ ਦੇ ਨਤੀਜਿਆਂ 'ਤੇ ਵੀ ਨਜ਼ਰ ਰੱਖਣੀ ਪਵੇਗੀ। ਵਿੰਡੀਜ਼ ਨੂੰ 8 ਮੈਚਾਂ ਵਿਚ ਛੇਵੀਂ ਹਾਰ ਦਾ ਸਾਹਮਣਾ ਕਰਨਾ ਪਿਆ। ਸ਼੍ਰੀਲੰਕਾ ਦੀਆਂ 339 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਵੈਸਟਇੰਡੀਜ਼ ਦੀ ਟੀਮ ਨਿਕੋਲਸ ਪੂਰਣ (118) ਦੇ ਕਰੀਅਰ ਦੇ ਪਹਿਲੇ ਸੈਂਕੜੇ ਤੇ ਫਾਬਿਆਨ ਐਲਨ (51) ਨਾਲ ਉਸਦੀ 7ਵੀਂ ਵਿਕਟ ਦੀ 83 ਦੌੜਾਂ ਦੀ ਸਾਂਝੇਦਾਰੀ ਦੇ ਬਾਵਜੂਦ 9 ਵਿਕਟਾਂ 'ਤੇ 315 ਦੌੜਾਂ ਹੀ ਬਣਾ ਸਕੀ।
ਕ੍ਰੋਏਸ਼ੀਆ ਗ੍ਰੈਂਡ ਚੈੱਸ ਟੂਰ : ਆਨੰਦ ਨੇ ਖੇਡਿਆ ਲਗਾਤਾਰ ਚੌਥਾ ਡਰਾਅ
NEXT STORY