ਬੁਖਾਰੇਸਟ (ਰੋਮਾਨੀਆ)- ਭਾਰਤੀ ਗ੍ਰੈਂਡਮਾਸਟਰ ਆਰ ਪ੍ਰਗਿਆਨੰਦਾ ਨੇ ਸੁਪਰਬੇਟ ਕਲਾਸਿਕ ਸ਼ਤਰੰਜ ਟੂਰਨਾਮੈਂਟ ਦੇ ਅੱਠਵੇਂ ਦੌਰ ਵਿਚ ਅਮਰੀਕਾ ਦੇ ਫੈਬੀਆਨੋ ਕਾਰੂਆਨਾ ਨਾਲ ਡਰਾਅ ਕੀਤਾ, ਜਦਕਿ ਵਿਸ਼ਵ ਚੈਂਪੀਅਨਸ਼ਿਪ ਦੇ ਚੈਲੰਜਰ ਡੀ ਗੁਕੇਸ਼ ਨੇ ਨੀਦਰਲੈਂਡ ਦੇ ਅਨੀਸ਼ ਗਿਰੀ ਨਾਲ ਮੈਚ ਸਮਾਪਤ ਕੀਤਾ। ਚੌਥੀ ਵਾਰ ਇਕ ਵੀ ਮੈਚ ਦਾ ਕੋਈ ਨਤੀਜਾ ਨਹੀਂ ਨਿਕਲਿਆ ਅਤੇ ਸਾਰੀਆਂ ਖੇਡਾਂ ਡਰਾਅ ਰਹੀਆਂ। ਕਾਰੂਆਨਾ ਨੇ ਦਸ ਖਿਡਾਰੀਆਂ ਦੇ ਰਾਊਂਡ ਰੌਬਿਨ ਟੂਰਨਾਮੈਂਟ ਵਿੱਚ ਅੱਧੇ ਅੰਕ ਦੀ ਬੜ੍ਹਤ ਬਣਾਈ ਰੱਖੀ ਹੈ।
ਕਾਰੂਆਨਾ ਅੱਠ ਮੈਚਾਂ ਵਿੱਚ ਪੰਜ ਅੰਕ ਲੈ ਕੇ ਸਿਖਰ ’ਤੇ ਹੈ ਜਦਕਿ ਪ੍ਰਗਿਆਨੰਦਾ, ਗੁਕੇਸ਼ ਅਤੇ ਫਰਾਂਸ ਦੀ ਫਿਰੋਜ਼ਾ ਅਲੀਰਾਜਾ ਉਨ੍ਹਾਂ ਤੋਂ ਅੱਧੇ ਅੰਕ ਪਿੱਛੇ ਹਨ। ਰੂਸ ਦੇ ਇਆਨ ਨੇਪੋਮਨੀਆਚਚੀ ਅਤੇ ਫਰਾਂਸ ਦੇ ਮੈਕਸਿਮ ਵਾਚੀਅਰ ਲੈਗ੍ਰਾਵ ਚਾਰ-ਚਾਰ ਅੰਕਾਂ ਨਾਲ ਪੰਜਵੇਂ ਸਥਾਨ 'ਤੇ ਹਨ। ਅਮਰੀਕਾ ਦੇ ਵੇਸਲੀ ਸੋ, ਉਜ਼ਬੇਕਿਸਤਾਨ ਦੇ ਨੋਦਿਰਬੇਕ ਅਬਦੁਸਾਤੋਰੋਵ ਅਤੇ ਗਿਰੀ ਦੇ 3. 5 ਅੰਕ ਹਨ।
ਮਿੱਟੀ ਦਾ ਸੁਆਦ ਕਿਹੋ ਜਿਹਾ ਹੈ? PM ਮੋਦੀ ਨੇ ਵਿਸ਼ਵ ਕੱਪ ਜੇਤੂ ਰੋਹਿਤ ਸ਼ਰਮਾ ਨੂੰ ਪੁੱਛਿਆ ਸਵਾਲ
NEXT STORY