ਚੇਨਈ— ਆਸਟਰੇਲੀਆ ਦੇ ਗੈਰ ਦਰਜਾ ਪ੍ਰਾਪਤ ਐਂਡ੍ਰਿਊ ਹੈਰਿਸ ਨੇ ਸ਼ਨੀਵਾਰ ਨੂੰ ਇੱਥੇ ਚੇਨਈ ਓਪਨ ਏ.ਟੀ.ਪੀ. ਟੈਨਿਸ ਟੂਰਨਾਮੈਂਟ ਦੇ ਸੈਮੀਫਾਈਨਲ 'ਚ ਚੋਟੀ ਦਾ ਦਰਜਾ ਪ੍ਰਾਪਤ ਪ੍ਰਜਨੇਸ਼ ਗੁਣੇਸ਼ਵਰਨ ਨੂੰ ਹਰਾ ਕੇ ਉਲਟਫੇਰ ਕੀਤਾ। ਵਿੰਬਲਡਨ ਅਤੇ ਫ੍ਰੈਂਚ ਓਪਨ 'ਚ ਸਾਬਕਾ ਜੂਨੀਅਰ ਡਬਲਜ਼ ਜੇਤੂ ਹੈਰਿਸ ਨੇ ਚੋਟੀ ਦੇ ਸਿੰਗਲ ਖਿਡਾਰੀ ਨੂੰ 6-4, 3-6, 6-0 ਨਾਲ ਹਰਾਇਆ।

ਟੂਰਨਾਮੈਂਟ 'ਚ ਭਾਰਤੀ ਚੁਣੌਤੀ ਖਤਮ ਹੋ ਗਈ ਹੈ ਕਿਉਂਕਿ 16ਵੀਂ ਰੈਂਕਿੰਗ ਪ੍ਰਾਪਤ ਸ਼ਸ਼ੀਕੁਮਾਰ ਮੁਕੁੰਦ ਵੀ ਦੂਜੇ ਸੈਮੀਫਾਈਨਲ 'ਚ ਦੂਜਾ ਦਰਜਾ ਪ੍ਰਾਪਤ ਕੋਰੇਨਟਿਨ ਮੌਟੇਟੇ ਤੋਂ 6-3, 4-6, 2-6 ਨਾਲ ਹਾਰ ਕੇ ਬਾਹਰ ਹੋ ਗਏ। ਹੈਰਿਸ ਨੇ ਮੈਚ ਦੇ ਦੌਰਾਨ ਬਿਹਤਰੀਨ ਗ੍ਰਾਊਂਡ ਸਟ੍ਰੋਕ ਲਗਾਏ ਅਤੇ ਮੌਕਿਆਂ ਦਾ ਲਾਹਾ ਲਿਆ। ਪ੍ਰਜਨੇਸ਼ ਨੇ ਵਾਪਸੀ ਕਰਨ ਦੀ ਕੋਸ਼ਿਸ ਕਰਦੇ ਹੋਏ ਦੂਜਾ ਸੈੱਟ ਆਪਣੇ ਨਾਂ ਕੀਤਾ ਪਰ ਉਹ ਤੀਜੇ ਸੈੱਟ 'ਚ ਹੈਰਿਸ ਦੇ ਅੱਗੇ ਟਿੱਕ ਨਾ ਸਕੇ। ਜਦਕਿ ਮੁਕੁੰਦ ਦੀ ਟੂਰਨਾਮੈਂਟ 'ਚ ਸ਼ਾਨਦਾਰ ਲੈਅ ਵੀ ਫਰਾਂਸ ਦੇ ਖਿਡਾਰੀ ਦੇ ਖਿਲਾਫ ਖਤਮ ਹੋ ਗਈ ਅਤੇ ਕੋਰਿਨਟਿਨ ਨੇ ਫਾਈਨਲ 'ਚ ਹੈਰਿਸ ਨਾਲ ਭਿੜਨ ਦਾ ਹੱਕ ਪ੍ਰਾਪਤ ਕੀਤਾ।
LA Galaxy ਦੇ ਘਰੇਲੂ ਸਟੇਡੀਅਮ 'ਚ ਲੱਗੇਗਾ ਬੇਕਹਮ ਦਾ ਬੁੱਤ
NEXT STORY