ਚੇਨਈ : ਭਾਰਤ ਦੇ ਚੋਟੀ ਸਿੰਗਲਜ਼ ਖਿਡਾਰੀ ਪ੍ਰਜਨੇਸ਼ ਗੁਣੇਸ਼ਵਰਨ ਨੇ ਕਿਹਾ ਕਿ ਸਾਲ 2018 ਉਸ ਦੇ ਕਰੀਅਰ ਦਾ ਸਰਵਸ੍ਰੇਸ਼ਠ ਸਾਲ ਰਿਹਾ ਅਤੇ ਉਸ ਦਾ ਅਗਲਾ ਟੀਚਾ ਵਿਸ਼ਵ ਰੈਂਕਿੰਗ 'ਚ ਚੋਟੀ 50 ਵਿਚ ਆਉਣਾ ਹੈ। ਇਸ ਸਾਲ 2 ਚੈਲੰਜਰ ਖਿਤਾਬ ਜਿੱਤਣ ਵਾਲੇ 29 ਸਾਲਾਂ ਇਸ ਖਿਡਾਰੀ ਨੇ ਕਿਹਾ, ''2018 ਮੇਰਾ ਸਰਵਸ੍ਰੇਸ਼ਠ ਸੈਸ਼ਨ ਰਿਹਾ ਹੈ। ਮੈਂ ਖੁਦ ਨੂੰ ਅੱਗੇ ਵਧਣ ਲਈ ਚੰਗਾ ਪਲੇਫਾਰਮ ਦਿੱਤਾ ਹੈ ਅਤੇ ਉਮੀਦ ਹੈ ਕਿ ਅਜਿਹਾ ਹੀ ਹੋਵੇਗਾ।''

ਖੱਬੇ ਹੱਥ ਦੇ ਚੇਨਈ ਦੇ ਇਸ ਖਿਡਾਰੀ ਦੀ ਮੌਜੂਦਾ ਏ. ਟੀ. ਪੀ. ਰੈਂਕਿੰਗ 107 ਹੈ ਅਤੇ ਉਸ ਦੀ ਪਹਿਲ ਚੋਟੀ 100 ਵਿਚ ਜਗ੍ਹਾ ਬਣਾਉਣਾ ਹੈ। ਪ੍ਰਜਨੇਸ਼ ਨੇ ਕਿਹਾ, ''ਮੈਨੂੰ ਲਗਦਾ ਹੈ ਕਿ ਮੈਂ ਚੋਟੀ 100 ਦੇ ਅੰਦਰ ਆ ਜਾਵਾਂਗਾ ਪਰ ਜੇਕਰ ਮੈਂ ਚੰਗਾ ਪ੍ਰਦਰਸ਼ਨ ਕੀਤਾ ਤਾਂ ਮੇਰੇ ਕੋਲ ਵਿਸ਼ਵ ਵਿਚ ਚੋਟੀ 50 ਵਿਚ ਜਗ੍ਹਾ ਬਣਾਉਣ ਦਾ ਮੌਕਾ ਹੋਵੇਗਾ। ਮੈਨੂੰ ਇਹ ਪੱਕਾ ਕਰਨ 'ਤੇ ਜ਼ਿਆਦਾ ਧਿਆਨ ਦੇ ਰਿਹਾ ਹਾਂ ਕਿ ਟੂਰ ਪੱਧਰ 'ਤੇ ਜ਼ਿਆਦਾ ਖੇਡਣ ਦਾ ਮੌਕਾ ਮਿਲੇ।''

ਇਟਲੀ ਖਿਲਾਫ ਕੋਲਕਾਤਾ ਵਿਖੇ ਫਰਵਰੀ ਵਿਚ ਖੇਡੇ ਜਾਣ ਵਾਲੇ ਡੇਵਿਸ ਕੱਪ ਕੁਆਲੀਫਾਇਰਸ ਮੁਕਾਬਲੇ ਦੇ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ ਕਿ ਭਾਰਤੀ ਟੀਮ ਸਖਤ ਟੱਕਰ ਦੇਵੇਗੀ। ਉਨ੍ਹਾਂ ਕਿਹਾ, ''ਯਕੀਨੀ ਤੌਰ 'ਤੇ ਇਟਲੀ ਦੀ ਟੀਮ ਕਾਫੀ ਮਜ਼ਬੂਤ ਹੈ ਅਤੇ ਸਾਡੇ ਲਈ ਮੁਕਾਬਲਾ ਆਸਾਨ ਨਹੀਂ ਹੋਵੇਗਾ। ਉਨ੍ਹਾਂ ਦੀ ਟੀਮ 'ਚ 6 ਖਿਡਾਰੀ ਚੋਟੀ 100 ਰੈਂਕ ਦੇ ਹਨ। ਸਾਡੇ ਲਈ ਫਾਇਦੇ ਦੀ ਗੱਲ ਇਹ ਹੈ ਕਿ ਅਸੀਂ ਘਰੇਲੂ ਮਾਹੌਲ ਵਿਚ ਖੇਡਾਂਗੇ ਅਤੇ ਮੁਕਾਬਲਾ ਗ੍ਰਾਸ ਕੋਰਟ 'ਤੇ ਹੋਵੇਗਾ।
ਭਾਰਤ ਨੂੰ ਡ੍ਰੈਗ ਫਲਿਕਰਸ ਤਿਆਰ ਕਰਨ ਦੀ ਜ਼ਰੂਰਤ : ਤਿਰਕੀ
NEXT STORY