ਜੋਹਾਨਸਬਰਗ– ਭਾਰਤੀ ਗੋਲਫਰ ਪ੍ਰਣਵੀ ਉਰਸ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦੇ ਹੋਏ ਤੀਜੇ ਦੌਰ ’ਚ 3 ਅੰਡਰ 70 ਦਾ ਸਕੋਰ ਬਣਾ ਕੇ ਲੇਡੀਜ਼ ਯੂਰਪੀਅਨ ਟੂਰ ਦੇ ਜੋਬਰਗ ਮਹਿਲਾ ਓਪਨ ’ਚ ਸਾਂਝੇ ਤੌਰ ’ਤੇ 30ਵਾਂ ਸਥਾਨ ਹਾਸਲ ਕਰ ਲਿਆ। ਪ੍ਰਣਵੀ ਨੇ ਪਹਿਲੇ ਦੋ ਦਿਨ ’ਚ 70-74 ਦਾ ਸਕੋਰ ਬਣਾਇਆ ਸੀ। ਉਸ ਨੇ ਤੀਜੇ ਦੌਰ ’ਚ 3 ਬੋਗੀਆਂ ਕੀਤੀਆਂ ਪਰ ਇਸ ਦੇ ਨਾਲ ਹੀ 6 ਬਰਡੀਆਂ ਵੀ ਲਗਾਈਆਂ। ਉਸ ਦਾ ਕੁੱਲ ਸਕੋਰ ਹੁਣ 5 ਅੰਡਰ ਹੈ।
ਹੋਰ ਭਾਰਤੀ ਖਿਡਾਰਨਾਂ ਦੀਕਸ਼ਾ ਡਾਗਰ, ਤਵੇਸਾ ਮਲਿਕ, ਅਵਨੀ ਪ੍ਰਸ਼ਾਂਤ ਤੇ ਹਿਤਾਸ਼ੀ ਬਖਸ਼ੀ ਕੱਟ ’ਚ ਜਗ੍ਹਾ ਨਹੀਂ ਬਣਾ ਸਕੀਆਂ ਸਨ। ਫਰਾਂਸ ਦੀਆਂ 3 ਖਿਡਾਰਨਾਂ ਕੈਮਿਲਾ ਸ਼ੈਵਲੀਅਰ, ਸੇਲੀਨ ਹਰਬਿਨ ਤੇ ਅਗਾਥੇ ਲੈਸਨੇ ਸਾਂਝੀ ਬੜ੍ਹਤ ’ਤੇ ਹਨ। ਇਨ੍ਹਾਂ ਤਿੰਨਾਂ ਦਾ ਕੁੱਲ ਸਕੋਰ 16 ਅੰਡਰ ਪਾਰ ਹੈ।
ਚੇਨਈ ਨੂੰ ਵੱਡਾ ਝਟਕਾ, ਇਸ ਧਾਕੜ ਖਿਡਾਰੀ ਦਾ IPL ’ਚ ਅੱਗੇ ਖੇਡਣਾ ਸ਼ੱਕੀ
NEXT STORY