ਨਵੀਂ ਦਿੱਲੀ- ਕ੍ਰਿਸਮਸ ਤੋਂ ਪਹਿਲਾਂ ਆਈ. ਪੀ. ਐੱਲ. ਦੀ ਨਵੀਂ ਫ੍ਰੈਂਚਾਇਜ਼ੀ ਅਹਿਮਦਾਬਾਦ ਨੂੰ ਬੀ. ਸੀ. ਸੀ. ਆਈ. ਵਲੋਂ ਕਲੀਨ ਚਿੱਟ ਮਿਲਣ ਦੀ ਉਮੀਦ ਹੈ। ਬੀ. ਸੀ. ਸੀ. ਆਈ. ਦੇ ਇਕ ਸੂਤਰ ਨੇ ਨਾਂ ਦੱਸਣ ਦੀ ਸ਼ਰਤ 'ਤੇ ਦੱਸਿਆ ਕਿ ਅਗਲੇ 48 ਘੰਟਿਆਂ ਵਿਚ ਸੀ. ਵੀ. ਸੀ. ਸਪਾਂਸਰਡ ਅਹਿਮਦਾਬਾਦ ਫ੍ਰੈਂਚਾਇਜ਼ੀ ਨੂੰ ਗ੍ਰੀਨ ਸਿਗਨਲ ਦੇ ਦਿੱਤੀ ਜਾਵੇਗੀ। ਉਸ ਨੇ ਕਿਹਾ ਕਿ 3 ਮੈਂਬਰੀ ਕਾਨੂੰਨੀ ਕਮੇਟੀ ਨੇ ਸੀ. ਵੀ. ਸੀ. ਕੈਪੀਟਲਸ ਨੂੰ ਮਨਜ਼ੂਰੀ ਦੇ ਦਿੱਤੀ ਹੈ ਤੇ ਉਸ ਨੂੰ ਹੁਣ ਬੋਰਡ ਤੋਂ ਮਾਨਤਾ ਪੱਤਰ ਜਾਰੀ ਕੀਤਾ ਜਾਵੇਗਾ। ਰਸਮਾਂ ਜਲਦ ਹੀ ਪੂਰੀਆਂ ਕਰ ਲਈਆਂ ਜਾਣਗੀਆਂ। ਜ਼ਿਕਰਯੋਗ ਹੈ ਕਿ ਸੀ. ਵੀ. ਸੀ. 'ਤੇ ਸੱਟੇਬਾਜ਼ੀ ਕੰਪਨੀਆਂ ਵਿਚ ਕਥਿਤ ਨਿਵੇਸ਼ 'ਤੇ ਇਤਰਾਜ਼ ਉੱਠੇ ਸਨ। ਬੀ. ਸੀ. ਸੀ. ਆਈ. ਨੇ ਇਸਦੇ ਲਈ 3 ਮੈਂਬਰੀ ਕਾਨੂੰਨੀ ਕਮੇਟੀ ਬਣਾਈ ਸੀ। ਹੁਣ ਨਿਯੁਕਤ ਕਮੇਟੀ ਨੇ ਫ੍ਰੈਂਚਾਇਜ਼ੀ ਨੂੰ ਆਪਣਾ ਗ੍ਰੀਨ ਸਿਗਨਲ ਦੇ ਦਿੱਤਾ ਹੈ।
ਇਹ ਖ਼ਬਰ ਪੜ੍ਹੋ- ਵਿਜੇ ਹਜ਼ਾਰੇ ਟਰਾਫੀ : ਤਾਮਿਲਨਾਡੂ ਤੇ ਹਿਮਾਚਲ ’ਚ ਹੋਵੇਗਾ ਮੁਕਾਬਲਾ
ਅਹਿਮਦਾਬਾਦ ਫ੍ਰੈਂਚਾਇਜ਼ੀ ਦੇ ਸਬੰਧ ਵਿਚ ਫੈਸਲਾ ਲੈਣ 'ਚ ਦੇਰੀ ਤੋਂ ਬਾਅਦ ਬੀ. ਸੀ. ਸੀ. ਆਈ. ਨੇ ਨਿਲਾਮੀ ਤੇ ਆਈ. ਪੀ. ਐੱਲ. ਮੀਡੀਆ ਅਧਿਕਾਰ ਟੈਂਡਰ ਜਾਰੀ ਕਰਨ ਦੀ ਮਿਤੀ ਅੱਗੇ ਵਧਾ ਦਿੱਤੀ ਸੀ। ਹੁਣ ਬੋਲੀ 11 ਤੋਂ 13 ਫਰਵਰੀ ਵਿਚਾਲੇ ਹੋਣ ਦੀ ਉਮੀਦ ਹੈ। ਆਈ. ਪੀ. ਐੱਲ. ਦੀ ਲਖਨਊ ਫ੍ਰੈਂਚਾਇਜ਼ੀ ਨੇ ਪਹਿਲਾਂ ਹੀ ਐਂਡੀ ਫਲਾਵਰ ਨੂੰ ਟੀਮ ਦਾ ਕੋਚ ਤੇ ਗੋਤਮ ਗੰਭੀਰ ਨੂੰ ਮੈਂਟੋਰ ਨਿਯੁਕਤ ਕਰ ਦਿੱਤਾ ਹੈ ਜਦਕਿ ਵਿਜੇ ਦਹੀਆ ਨੂੰ ਟੀਮ ਦਾ ਸਹਾਇਕ ਕੋਚ ਬਣਾਇਆ ਗਿਆ ਹੈ। ਉਮੀਦ ਹੈ ਕਿ ਜਲਦ ਹੀ ਕੇ. ਐੱਲ. ਰਾਹੁਲ ਵੀ ਇਹ ਫ੍ਰੈਂਚਾਇਜ਼ੀ ਆਪਣਾ ਕਪਤਾਨ ਐਲਾਨ ਕਰ ਦੇਵੇਗੀ।
ਇਹ ਖ਼ਬਰ ਪੜ੍ਹੋ- ਲਾਰਾ ਤੇ ਸਟੇਨ ਸਨਰਾਈਜ਼ਰਜ਼ ਦੇ ਸਹਿਯੋਗੀ ਸਟਾਫ 'ਚ ਸ਼ਾਮਲ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਲਾਰਾ ਤੇ ਸਟੇਨ ਸਨਰਾਈਜ਼ਰਜ਼ ਦੇ ਸਹਿਯੋਗੀ ਸਟਾਫ 'ਚ ਸ਼ਾਮਲ
NEXT STORY