ਨਵੀਂ ਦਿੱਲੀ— ਪ੍ਰੇਰਣਾ ਭਾਂਬਰੀ ਅਤੇ ਜ਼ੀਲ ਦੇਸਾਈ ਬੁੱਧਵਾਰ ਨੂੰ ਇੱਥੇ ਸੰਘਰਸ਼ਪੂਰਨ ਮੈਚਾਂ 'ਚ ਹਾਰ ਦੇ ਨਾਲ ਆਈ.ਟੀ.ਐੱਫ. ਟੈਨਿਸ ਟੂਰਨਾਮੈਂਟ ਤੋਂ ਬਾਹਰ ਹੋ ਗਈਆਂ ਹਨ। ਪ੍ਰੇਰਣਾ ਨੂੰ ਸਲੋਵੇਨੀਆ ਦੀ ਨਾਸਤਜਾ ਕੋਲਾਰ ਤੋਂ 6-4, 5-7, 0-6 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
ਜ਼ੀਲ ਨੂੰ ਸਲੋਵਾਕੀਆ ਦੀ ਟੇਰੇਜਾ ਮਿਹਾਲੀਕੋਵਾ ਨੇ 7-6, 2-6, 6-2 ਨਾਲ ਹਰਾਇਆ। ਜਾਪਾਨ ਦੀ ਹਿਰੋਕੋ ਨੇ ਸਥਾਨਕ ਖਿਡਾਰੀ ਸੌਜਨਿਆ ਬਾਵੀਵੇਟੀ ਨੂੰ 6-1, 6-4 ਨਾਲ ਹਰਾਇਆ ਜਦਕਿ ਸਰਬੀਆ ਦੀ ਨਤਾਲੀਆ ਕੋਸਤਿਚ ਨੇ ਸਾਈ ਸੰਹਿਤਾ ਚਮਾਰਤੀ ਨੂੰ 6-3, 6-1 ਨਾਲ ਹਰਾਇਆ।
ਧੋਨੀ ਦੀ ਕਪਤਾਨੀ 'ਚ ਨਹੀਂ ਖੇਡਣਗੇ ਇਹ 3 ਖਿਡਾਰੀ
NEXT STORY