ਪੈਰਿਸ : ਫ੍ਰਾਂਸ ਦੇ ਰਾਸ਼ਟਰਪਤੀ ਏਮੈਨੁਏਲ ਮੈਕਰੋਨ ਨੇ ਅੱਜ ਟੈਲੀਵੀਜ਼ੀਨ 'ਤੇ ਪ੍ਰੋਗਰਾਮ 'ਚ ਕਿਹਾ ਕਿ ਫੁੱਟਬਾਲ ਵਿਸ਼ਵ ਕੱਪ 'ਚ ਜੇਕਰ ਫ੍ਰਾਂਸ ਦੀ ਟੀਮ ਆਖਰੀ 8 'ਚ ਪਹੁੰਚੇਗੀ ਤਾਂ ਉਹ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਰੂਸ ਜਾਣਗੇ। ਮੈਕਰੋ ਨੇ ਕਿਹਾ, ਮੈਂ ਉਨ੍ਹਾਂ ਦਾ ਸਮਰਥਨ ਕਰਨ ਲਈ ਉਥੇ ਜਾਵਾਂਗਾ। ਜੇਕਰ ਟੀਮ ਫਾਈਨਲ 'ਚ ਪਹੁੰਚਦੀ ਹੈ ਤਾਂ ਉਹ 15 ਜੁਲਾਈ ਨੂੰ ਹੋਣ ਵਾਲੀ ਖਿਤਾਬੀ ਟੱਕਰ ਤੋਂ ਪਹਿਲਾਂ ਮਾਸਕੋ 'ਚ ਮੈਨੇਜਰ ਦਿਦਿਏਰ ਦੇਸਚੈਂਪਸ ਦੇ ਨਾਲ ਟੀਮ ਦੇ ਖਿਡਾਰੀਆਂ ਨਾਲ ਗੱਲਬਾਤ ਕਰਨਗੇ। ਉਨ੍ਹਾਂ ਕਿਹਾ, ਪਹਿਲਾਂ ਮੈਂ ਦੇਸਚੈਪਸ ਨੂੰ ਖਿਡਾਰੀਆਂ ਨਾਲ ਗੱਲ ਕਰਨ ਦਵਾਂਗਾ ਅਤੇ ਫਿਰ ਮੈਂ ਉਨ੍ਹਾਂ ਨੂੰ ਤਿਨ ਸ਼ਬਦਾਂ ਬਾਰੇ ਦਸਾਂਗਾ। ਇਹ ਸ਼ਬਦ ਹਨ, 'ਏਕਤਾ, ਪ੍ਰਿਆਸ ਅਤੇ ਆਤਮਵਿਸ਼ਵਾਸ'। ਰਾਸ਼ਟਰਪਤੀ ਨੇ ਕਿਹਾ, ਮੈਨੂੰ ਟੀਮ 'ਤੇ ਭਰੋਸਾ ਹੈ। ਟੀਮ ਵੀ ਸਫਲਤਾ ਹਾਸਲ ਕਰਨ ਲਈ ਪੂਰਾ ਜ਼ੋਰ ਲਗਾਏਗੀ ਅਤੇ ਕੱਪ ਵਾਪਸ ਲਿਆਉਣਾ ਚਾਹੁੰਦੀ ਹੈ। ਅਸੀਂ ਇਸ 'ਚ ਸਿਰਫ ਭਾਗ ਲੈਣ ਹੀ ਨਹੀਂ ਜਾ ਰਹੇ ਬਲਕਿ ਜਿੱਤ ਹਾਸਲ ਕਰਨ ਲਈ ਜਾ ਰਹੇ ਹਾਂ।
ਵਿਸ਼ਵ ਕੱਪ ਨਾਲ ਫੀਫਾ ਨੂੰ ਹੋਵੇਗੀ 53 ਅਰਬ 40 ਕਰੋੜ ਰੁਪਏ ਦੀ ਕਮਾਈ
NEXT STORY