ਨਵੀਂ ਦਿੱਲੀ—ਟੀਮ ਇੰਡੀਆ ਦੇ ਓਪਨਰ ਕੇ.ਐੱਲ. ਰਾਹੁਲ ਚਾਹੇ ਹੀ ਆਪਣੀ ਖਰਾਬ ਫਾਰਮ ਦੇ ਚੱਲਦੇ ਪਰੇਸ਼ਾਨ ਹਨ। ਪਰ ਹੈਦਰਾਬਾਦ ਟੈਸਟ ਦੀ ਦੂਜੀ ਪਾਰੀ 'ਚ ਉਨ੍ਹਾਂ ਨੇ ਇਕ ਅਜਿਹਾ ਕੰਮ ਕੀਤਾ ਹੈ ਜਿਸ ਨੂੰ ਜਾਣ ਕੇ ਸਾਰੇ ਉਨ੍ਹਾਂ ਦੇ ਮੁਰੀਦ ਹੋ ਜਾਣਗੇ। ਦਰਅਸਲ ਹੈਦਰਾਬਾਦ ਟੈਸਟ 'ਚ ਨੌਜਵਾਨ ਬੱਲੇਬਾਜ਼ ਪ੍ਰਿਥਵੀ ਸ਼ਾਅ ਨੇ ਪਿੱਚ 'ਤੇ ਕੇ.ਐੱਲ. ਰਾਹੁਲ ਤੋਂ ਇਕ ਖਾਸ ਤੋਹਫਾ ਮੰਗਿਆ, ਜਿਸ ਤੋਂ ਬਾਅਦ ਉਨ੍ਹਾਂ ਨੇ ਸ਼ਾਅ ਨੂੰ ਉਹ ਅਣਮੋਲ ਤੋਹਫਾ ਬਿਨਾਂ ਕੁਝ ਸੋਚੇ ਸਮਝੇ ਦੇ ਦਿੱਤਾ।
ਦਰਅਸਲ ਪ੍ਰਿਥਵੀ ਸ਼ਾਅ ਨੇ ਕੇ.ਐੱਲ. ਰਾਹੁਲ ਤੋਂ ਵਿਨਿੰਗ ਸ਼ਾਟ ਲਗਾਉਣ ਦੀ ਮੰਗ ਕੀਤੀ। ਭਾਰਤ ਨੂੰ ਜਦੋਂ ਦੋ ਦੌੜਾਂ ਚਾਹੀਦੀਆਂ ਸਨ ਤਾਂ ਸ਼ਾਅ ਸਿੰਗਲ ਲੈ ਕੇ ਦੂਜੇ ਪਾਸੇ 'ਤੇ ਚੱਲੇ ਗਏ। ਇਸ ਤੋਂ ਬਾਅਦ ਸ਼ਾਅ ਨੇ ਕੇ.ਐੱਲ.ਰਾਹੁਲ ਨੂੰ ਕਿਹਾ ਕਿ ਉਹ ਵਿਨਿੰਗ ਸ਼ਾਟ ਲਗਾਉਣਾ ਚਾਹੁੰਦੇ ਹਨ,ਸ਼ਾਅ ਦੀ ਇਸ ਮੰਗ ਨੂੰ ਰਾਹੁਲ ਨੇ ਤੁਰੰਤ ਮੰਨ ਲਿਆ, ਉਨ੍ਹਾਂ ਕਿਹਾ ਇਸ ਨੌਜਵਾਨ ਬੱਲੇਬਾਜ਼ ਨੂੰ ਜਿੱਤ ਦਿਵਾਉਣ ਦਾ ਪੂਰਾ ਮੌਕਾ ਦਿੱਤਾ। ਉਨ੍ਹਾਂ ਨੇ ਓਵਰ ਦੀਆਂ ਸਾਰੀਆਂ ਗੇਂਦਾਂ ਨੂੰ ਪਲੇਡ ਕਰ ਦਿੱਤਾ। ਅਗਲੇ ਓਵਰ 'ਚ ਸ਼ਾਅ ਨੇ ਸ਼ਾਨਦਾਰ ਕਵਰ ਡ੍ਰਾਈਵ ਮਾਰ ਕੇ ਚੌਕਾ ਲਗਾਇਆ ਅਤੇ ਟੀਮ ਇੰਡੀਆ ਨੂੰ 10 ਵਿਕਟਾਂ ਨਾਲ ਜਿੱਤ ਦਿਵਾ ਦਿੱਤੀ।

-10ਵੀਂ ਸੀਰੀਜ਼ ਜਿੱਤ
ਟੀਮ ਇੰਡੀਆ ਨੇ ਭਾਰਤ 'ਚ ਲਗਾਤਾਰ 10 ਸੀਰੀਜ਼ ਜਿੱਤਣ ਦਾ ਰਿਕਾਰਡ ਕਾਇਮ ਕੀਤਾ ਹੈ, ਭਾਰਤ ਦੇ ਜਿੱਤਣ ਦਾ ਸਿਲਸਿਲਾ 2012-13 'ਚ ਆਸਟ੍ਰੇਲੀਆ 'ਤੇ 4-0 ਦੀ ਜਿੱਤ ਨਾਲ ਸ਼ੁਰੂ ਹੋਇਆ ਸੀ,ਇਸ ਤੋਂ ਬਾਅਦ ਉਸਨੇ 2013-14 'ਚ ਵੈਸਟਇੰਡੀਜ਼ ਨੂੰ 2-0,2015-16 'ਚ ਸਾਊਥ ਅਫਰੀਕਾ ਨੂੰ 3-0 ਨਾਲ, 2016-17 'ਚ ਨਿਊਜ਼ੀਲੈਂਡ ਨੂੰ 3-0, ਇੰਗਲੈਂਡ ਨੂੰ 4-0, ਬੰਗਲਾਦੇਸ਼ ਨੂੰ 1-0 ਅਤੇ ਆਸਟ੍ਰੇਲੀਆ ਨੂੰ 2-1 ਨਾਲ ਹਰਾਇਆ ਹੈ, ਜਦਕਿ 2017-18 'ਚ ਸ਼੍ਰੀਲੰਕਾ ਅਤੇ ਅਫਗਾਨਿਸਤਾਨ ਨੂੰ 1-0 ਨਾਲ ਹਰਾਇਆ। ਵੈਸਟ ਇੰਡੀਜ਼ ਦੀ ਟੀਮ ਭਾਰਤ ਦੇ ਹੱਥੋਂ 2-0 ਨਾਲ ਹਾਰੀ ਹੈ।
ਇਸ ਖਾਸ ਵਜ੍ਹਾ ਤੋਂ ਕਲਾਮ ਨੂੰ ਕਦੇ ਨਹੀਂ ਭੁੱਲ ਸਕਦੇ ਦ੍ਰਵਿੜ, ਸਹਿਵਾਗ ਤੇ ਭੱਜੀ
NEXT STORY