ਨਵੀਂ ਦਿੱਲੀ– ਖੇਡ ਮੰਤਰਾਲਾ ਰਾਸ਼ਟਰੀ ਖੇਡ ਐਵਾਰਡਾਂ ਦੀ ਇਨਾਮੀ ਰਾਸ਼ੀ ਵਿਚ ਵੱਡਾ ਵਾਧਾ ਕਰਨ ਦੀ ਯੋਜਨਾ ਬਣਾ ਰਿਹਾ ਹੈ ਤੇ ਜੇਕਰ ਇਸ ਤਰ੍ਹਾਂ ਦੇ ਪ੍ਰਸਤਾਵ ਨੂੰ ਮਨਜ਼ੂਰੀ ਮਿਲ ਜਾਂਦੀ ਹੈ ਤਾਂ ਖੇਲ ਰਤਨ ਹਾਸਲ ਹਾਸਲ ਕਰਨ ਵਾਲੇ ਖਿਡਾਰੀ ਨੂੰ 25 ਲੱਖ ਤੇ ਅਰਜੁਨ ਐਵਾਰਡੀ ਜੇਤੂ ਨੂੰ 15 ਲੱਖ ਰੁਪਏ ਦੀ ਇਨਾਮੀ ਰਾਸ਼ੀ ਮਿਲੇਗੀ। ਮੌਜੂਦਾ ਸਮੇਂ ਵਿਚ ਖੇਲ ਰਤਨ ਐਵਾਰਡ ਜੇਤੂ ਨੂੰ 7.5 ਲੱਖ ਤੇ ਅਰਜੁਨ ਐਵਾਰਡ ਜੇਤੂ ਨੂੰ 5 ਲੱਖ ਰੁਪਏ ਦੀ ਨਕਦ ਇਨਾਮੀ ਰਾਸ਼ੀ ਮਿਲਦੀ ਹੈ।
ਪਤਾ ਲੱਗਾ ਹੈ ਕਿ ਮੰਤਰਾਲਾ ਇਸ ਪ੍ਰਸਤਾਵ ਨੂੰ ਅੰਤਿਮ ਰੂਪ ਦੇਣ ਵਿਚ ਲੱਗਾ ਹੋਇਆ ਹੈ, ਜਿਸਦਾ ਖੇਡ ਮੰਤਰੀ ਕਿਰੇਨ ਰਿਜਿਜੂ 29 ਅਗਸਤ ਨੂੰ ਰਾਸ਼ਟਰੀ ਖੇਡ ਦਿਵਸ ਦੇ ਦਿਨ ਰਸਮੀ ਐਲਾਨ ਕਰ ਸਕਦੇ ਹਨ। ਇਸ ਦਿਨ ਹਰ ਸਾਲ ਰਾਸ਼ਟਰੀ ਖੇਡ ਐਵਾਰਡ ਦਿੱਤੇ ਜਾਂਦੇ ਹਨ। ਇਸ ਤੋਂ ਪਹਿਲਾਂ 2009 ਵਿਚ ਰਾਸ਼ਟਰੀ ਖੇਡ ਐਵਾਰਡਾਂ ਦੀ ਇਨਾਮੀ ਰਾਸ਼ੀ ਵਿਚ ਵਾਧਾ ਕੀਤਾ ਗਿਆ ਸੀ।
ਪ੍ਰਫੁੱਲ ਮੋਰੇ ਤੇ ਖੁਸ਼ਬੂ ਰਾਣੀ ਬਣੇ ਆਨਲਾਈਨ ਚੈਲੰਜ ਕੈਰਮ ਦੇ ਜੇਤੂ
NEXT STORY