ਨਵੀਂ ਦਿੱਲੀ— ਭਾਰਤ ਦੇ ਚੋਟੀ ਦੇ ਸਿੰਗਲ ਖਿਡਾਰੀ ਪ੍ਰਜਨੇਸ਼ ਗੁਣੇਸ਼ਵਰਨ ਨੇ ਵਿੰਬਲਡਨ ਟੈਨਿਸ ਚੈਂਪੀਅਨਸ਼ਿਪ ਦੇ ਪਹਿਲੇ ਰਾਊਂਡ 'ਚ ਹਾਰਨ ਦੇ ਬਾਵਜੂਦ ਆਪਣੀ ਰੈਂਕਿੰਗ 'ਚ ਚਾਰ ਸਥਾਨ ਦਾ ਸੁਧਾਰ ਕੀਤਾ ਹੈ। ਗੁਣੇਸ਼ਵਰਨ ਚਾਰ ਸਥਾਨ ਦੇ ਸੁਧਾਰ ਦੇ ਨਾਲ 89ਵੇਂ ਨੰਬਰ 'ਤੇ ਪਹੁੰਚ ਗਏ ਹਨ।
ਵਿੰਬਲਡਨ ਦੇ ਡਬਲਜ਼ ਦੇ ਤੀਜੇ ਦੌਰ ਤਕ ਪਹੁੰਚਣ ਵਾਲੇ ਦਿਵਿਜ ਸ਼ਰਨ ਦਾ 43ਵਾਂ ਸਥਾਨ ਬਰਕਰਾਰ ਹੈ ਜਦਕਿ ਰੋਹਨ ਬੋਪੰਨਾ ਇਕ ਸਥਾਨ ਡਿਗ ਕੇ 48ਵੇਂ, ਲਿਏਂਡਰ ਪੇਸ ਦੋ ਸਥਾਨ ਡਿਗ ਕੇ 75ਵੇਂ ਅਤੇ ਜੀਵਨ ਨੇਦੁਨਚੇਝੀਅਨ ਦੋ ਸਥਾਨ ਡਿਗ ਕੇ 81ਵੇਂ ਸਥਾਨ 'ਤੇ ਖਿਸਕ ਗਏ ਹਨ। ਪੂਰਵ ਰਾਜਾ ਨੇ ਡਬਲਜ਼ ਰੈਂਕਿੰਗ 'ਚ ਤਿੰਨ ਸਥਾਨ ਦਾ ਸੁਧਾਰ ਕੀਤਾ ਹੈ ਅਤੇ 82ਵੇਂ ਨੰਬਰ 'ਤੇ ਆ ਗਏ ਹਨ।
ਇਸ ਵਾਰ ਪ੍ਰੋ ਕਬੱਡੀ ਦਾ ਖਿਤਾਬ ਜਿੱਤਾਂਗੇ : ਗੁਜਰਾਤ ਫਾਰਚੂਨ ਜਾਇੰਟਸ
NEXT STORY