ਕੋਲਕਾਤਾ— ਹਰਿਆਣਾ ਸਟੀਲਰਸ ਨੇ ਪ੍ਰੋ ਕਬੱਡੀ ਲੀਗ ਦੇ ਸਤਵੇਂ ਸੀਜ਼ਨ ’ਚ ਨੇਤਾਜੀ ਸੁਭਾਸ਼ ਚੰਦਰ ਬੋਸ ਇੰਡੋਰ ਸਟੇਡੀਅਮ ’ਚ ਖੇਡੇ ਗਏ ਮੁਕਾਬਲੇ ’ਚ ਪਿਛਲੇ ਅੱਠ ਮੈਚਾਂ ਤੋਂ ਜੇਤੂ ਹੁੰਦੀ ਆ ਰਹੀ ਦਬੰਗ ਦਿੱਲੀ ਦੀ ਟੀਮ ਨੂੰ ਸ਼ਨੀਵਾਰ ਨੂੰ 47-25 ਤੋਂ ਹਰਾ ਕੇ ਲੀਗ ’ਚ ਆਪਣੀ ਲਗਾਤਾਰ ਪੰਜਵੀਂ ਜਿੱਤ ਦਰਜ ਕੀਤੀ। ਪੀ.ਕੇ.ਐੱਲ. ਦੇ ਇਤਿਹਾਸ ’ਚ ਹਰਿਆਣਾ ਦੀ ਦਿੱਲੀ ਦੇ ਖਿਲਾਫ ਅੱਠ ਮੈਚਾਂ ’ਚ ਇਹ ਛੇਵੀਂ ਜਿੱਤ ਹੈ।
ਇਸ ਜਿੱਤੇ ਦੇ ਬਾਅਦ ਹਰਿਆਣਾ ਦੀ ਟੀਮ 13 ਮੈਚਾਂ ’ਚੋਂ 9 ਜਿੱਤ ਦੇ ਨਾਲ 46 ਅੰਕ ਲੈ ਕੇ ਸਕੋਰ ਬੋਰਡ ’ਚ ਤੀਜੇ ਸਥਾਨ ’ਤੇ ਪਹੁੰਚ ਗਈ ਹੈ। ਪ੍ਰਸ਼ਾਂਤ ਕੁਮਾਰ ਰਾਏ ਅਤੇ ਵਿਕਾਸ ਕੰਡੋਲਾ ਇਸ ਮੈਚ ’ਚ ਹਰਿਆਣਾ ਦੀ ਟੀਮ ਦੇ ਜਿੱਤ ਦੇ ਹੀਰੋ ਰਹੇ ਜਿਨ੍ਹਾਂ ਨੇ 10-10 ਅੰਕ ਲਏ। ਮੈਚ ਦੇ ਸ਼ੁਰੂਆਤ ’ਚ ਹੀ ਦੂਜੇ ਮਿੰਟ ’ਚ ਕਪਤਾਨ ਧਰਮਰਾਜ ਚੇਰਾਲਥਨ ਅਤੇ ਪ੍ਰਸ਼ਾਂਤ ਨੇ ਹਰਿਆਣਾ ਨੂੰ ਚੰਗੀ ਸ਼ੁਰੂਆਤ ਨੂੰ ਚੰਗੀ ਸ਼ੁਰੂਆਤ ਦਿੰਦੇ ਹੋਏ ਦੋ ਅੰਕਾਂ ਦੀ ਬੜ੍ਹਤ ਦਿਵਾਈ। ਹਰਿਆਣਾ ਸਟੀਲਰਸ ਨੇ ਆਪਣਾ ਅਗਲਾ ਮੈਚ ਹੁਣ 11 ਸਤੰਬਰ ਨੂੰ ਕੋਲਕਾਤਾ ’ਚ ਹੀ ਜੈਪੁਰ ਪਿੰਕ ਪੈਂਥਰਸ ਖਿਲਾਫ ਖੇਡਣਾ ਹੈ, ਜਿੱਥੇ ਟੀਮ ਦੀ ਕੋਸ਼ਿਸ਼ ਜਿੱਤ ਦਾ ਛੱਕਾ ਲਗਾਉਣ ਦੀ ਹੋਵੇਗੀ।
ਕੋਮਾਨ ਦੇ 2 ਗੋਲ ਨਾਲ ਫ੍ਰਾਂਸ ਨੇ ਅਲਬਾਨੀਆ ਨੂੰ ਹਰਾਇਆ
NEXT STORY