ਪੁਣੇ— ਸਿਧਾਰਥ ਦੇਸਾਈ (19 ਰੇਡ 17 ਅੰਕ) ਦੇ ਧਮਾਕੇਦਾਰ ਪ੍ਰਦਰਸ਼ਨ ਨਾਲ ਯੂ ਮੁੰਬਾ ਨੇ ਤੇਲਗੂ ਟਾਈਟਨਸ ਨੂੰ ਪ੍ਰੋ ਕਬੱਡੀ ਲੀਗ ਦੇ 6ਵੇਂ ਸੀਜ਼ਨ ਦੇ ਮੁਕਾਬਲੇ 'ਚ ਮੰਗਲਵਾਰ ਨੂੰ 41-20 ਦੇ ਵੱਡੇ ਅੰਤਰ ਨਾਲ ਹਰਾ ਦਿੱਤਾ। ਮੁੰਬਈ ਦੀ 6 ਮੈਚਾਂ 'ਚ ਇਹ ਚੌਥੀ ਜਿੱਤ ਹੈ ਤੇ ਉਸਦੇ 24 ਅੰਕ ਹੋ ਗਏ ਹਨ। ਮੁੰਬਈ ਦੀ ਟੀਮ ਗਰੁੱਪ 'ਏ' 'ਚ ਪੁਣੇਰੀ ਪਲਟਨ ਤੋਂ ਬਾਅਦ ਦੂਜੇ ਸਥਾਨ 'ਤੇ ਹੈ। ਦੂਜੇ ਪਾਸੇ ਟਾਈਟਨਸ ਦੀ 5 ਮੈਚਾਂ 'ਚ ਇਹ ਦੂਜੀ ਹਾਰ ਹੈ। ਇਸ ਦੇ ਬਾਵਜੂਦ ਉਹ ਗਰੁੱਪ 'ਬੀ' 'ਚ 16 ਅੰਕਾਂ ਦੇ ਨਾਲ ਚੋਟੀ 'ਤੇ ਹੈ। ਮੁੰਬਈ ਦੀ ਜਿੱਤ 'ਚ ਦੇਸਾਈ ਨੇ ਇਕੱਲਿਆ 17 ਅੰਕ ਹਾਸਲ ਕੀਤੇ ਜੋ ਟਾਈਟਨਸ ਦੇ ਕੁਲ ਅੰਕਾਂ ਤੋਂ ਸਿਰਫ 3 ਅੰਕ ਘੱਟ ਹਨ। ਮੁੰਬਈ ਨੇ ਆਲ ਆਊਟ ਨਾਲ 6 ਅੰਕ ਬਣਾਏ। ਉਸ ਨੇ ਰੇਡ ਨਾਲ 22 ਅੰਕ ਤੇ ਡਿਫੈਂਸ ਨਾਲ 12 ਅੰਕ ਹਾਸਲ ਕੀਤੇ।
ਬੈਡਮਿੰਟਨ ਫ੍ਰੈਂਚ ਓਪਨ : ਸਿੰਧੂ ਨੇ ਝਾਂਗ ਤੋਂ ਲਿਆ ਬਦਲਾ
NEXT STORY