ਸਪੋਰਟਸ ਡੈਸਕ : ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਬੱਲੇਬਾਜ਼ ਸ਼ਿਖਰ ਧਵਨ ਦੀ ਜ਼ਿੰਦਗੀ ਕ੍ਰਿਕਟ ਦੇ ਮੈਦਾਨ 'ਤੇ ਜਿੰਨੀ ਸ਼ਾਨਦਾਰ ਰਹੀ, ਉਨੀ ਹੀ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਵੀ ਉਤਰਾਅ-ਚੜ੍ਹਾਅ ਨਾਲ ਭਰੀ ਰਹੀ। 5 ਦਸੰਬਰ 1985 ਨੂੰ ਦਿੱਲੀ ਦੇ ਇੱਕ ਪੰਜਾਬੀ ਪਰਿਵਾਰ 'ਚ ਜਨਮੇ ਧਵਨ ਨੇ ਛੋਟੀ ਉਮਰ 'ਚ ਹੀ ਕ੍ਰਿਕਟ ਦੀ ਦੁਨੀਆ 'ਚ ਪ੍ਰਵੇਸ਼ ਕੀਤਾ ਸੀ। ਉਸ ਨੇ 12 ਸਾਲ ਦੀ ਉਮਰ 'ਚ ਸੋਨੈੱਟ ਕਲੱਬ 'ਚ ਸਿਖਲਾਈ ਸ਼ੁਰੂ ਕੀਤੀ ਅਤੇ ਹੌਲੀ-ਹੌਲੀ ਦਿੱਲੀ ਅੰਡਰ-16 ਅਤੇ ਅੰਡਰ-19 ਟੀਮਾਂ ਦਾ ਹਿੱਸਾ ਬਣ ਗਿਆ। 2010 'ਚ ਆਸਟ੍ਰੇਲੀਆ ਖ਼ਿਲਾਫ਼ ਵਨਡੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਧਵਨ ਨੇ 2013 'ਚ ਆਈ. ਸੀ. ਸੀ. ਚੈਂਪੀਅਨਸ ਟਰਾਫੀ 'ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਆਪਣੀ ਪਛਾਣ ਬਣਾਈ ਸੀ।

ਸੋਸ਼ਲ ਮੀਡੀਆ 'ਤੇ ਸ਼ੁਰੂ ਹੋਈ ਲਵ ਸਟੋਰੀ
ਸ਼ਿਖਰ ਧਵਨ ਦੀ ਲਵ ਸਟੋਰੀ ਕਿਸੇ ਫ਼ਿਲਮ ਸਕ੍ਰਿਪਟ ਤੋਂ ਘੱਟ ਨਹੀਂ ਸੀ। ਉਨ੍ਹਾਂ ਨੇ ਆਇਸ਼ਾ ਮੁਖਰਜੀ ਨਾਲ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ 'ਤੇ ਮੁਲਾਕਾਤ ਕੀਤੀ। ਇਸ ਰਿਸ਼ਤੇ ਨੂੰ ਬਣਾਉਣ 'ਚ ਕ੍ਰਿਕਟਰ ਹਰਭਜਨ ਸਿੰਘ ਨੇ ਅਹਿਮ ਭੂਮਿਕਾ ਨਿਭਾਈ ਹੈ। ਸ਼ੁਕੀਨ ਕਿੱਕਬਾਕਸਰ ਆਇਸ਼ਾ ਦਾ ਜਨਮ ਪੱਛਮੀ ਬੰਗਾਲ 'ਚ ਹੋਇਆ ਸੀ। ਉਸ ਦੇ ਪਿਤਾ ਬੰਗਾਲੀ ਅਤੇ ਮਾਂ ਬ੍ਰਿਟਿਸ਼ ਸੀ। ਬਚਪਨ 'ਚ ਹੀ ਉਸ ਦਾ ਪਰਿਵਾਰ ਆਸਟ੍ਰੇਲੀਆ ਆ ਗਿਆ ਸੀ। ਆਇਸ਼ਾ ਦਾ ਇਹ ਦੂਜਾ ਵਿਆਹ ਸੀ।

ਵਿਆਹ ਅਤੇ ਪਰਿਵਾਰਕ ਜੀਵਨ
ਸ਼ਿਖਰ ਧਵਨ ਅਤੇ ਆਇਸ਼ਾ ਮੁਖਰਜੀ ਦਾ ਵਿਆਹ ਅਕਤੂਬਰ 2012 'ਚ ਹੋਇਆ ਸੀ। ਵਿਆਹ ਤੋਂ ਬਾਅਦ ਸ਼ਿਖਰ ਨੇ ਆਇਸ਼ਾ ਦੀਆਂ ਦੋ ਬੇਟੀਆਂ ਰੀਆ ਅਤੇ ਆਲੀਆ ਨੂੰ ਵੀ ਗੋਦ ਲਿਆ। ਜੋੜੇ ਦਾ ਇੱਕ ਬੇਟਾ ਜ਼ੋਰਾਵਰ ਹੈ, ਜਿਸ ਦਾ ਜਨਮ 2014 'ਚ ਹੋਇਆ ਸੀ। ਸ਼ਿਖਰ ਨੇ ਸੋਸ਼ਲ ਮੀਡੀਆ 'ਤੇ ਆਪਣੇ ਪਰਿਵਾਰ ਦੀਆਂ ਖੁਸ਼ੀਆਂ ਭਰੀਆਂ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ, ਜਿਸ 'ਚ ਉਨ੍ਹਾਂ ਦੀ ਘਰੇਲੂ ਜ਼ਿੰਦਗੀ ਦੀ ਝਲਕ ਦੇਖਣ ਨੂੰ ਮਿਲੀ ਹੈ।

ਵਿਆਹ ਅਤੇ ਤਲਾਕ
ਸਮੇਂ ਦੇ ਨਾਲ ਸ਼ਿਖਰ ਧਵਨ ਅਤੇ ਆਇਸ਼ਾ ਮੁਖਰਜੀ ਦੇ ਰਿਸ਼ਤੇ 'ਚ ਖਟਾਸ ਆਉਣ ਲੱਗੀ। ਸਤੰਬਰ 2021 'ਚ ਦੋਹਾਂ ਨੇ ਵੱਖ ਹੋਣ ਦਾ ਫੈਸਲਾ ਕੀਤਾ। ਰਿਪੋਰਟਾਂ ਮੁਤਾਬਕ ਆਇਸ਼ਾ ਨੇ ਸ਼ਿਖਰ ਦੀਆਂ ਆਸਟ੍ਰੇਲੀਆ 'ਚ ਤਿੰਨ ਜਾਇਦਾਦਾਂ 'ਚ 99 ਫੀਸਦੀ ਹਿੱਸੇਦਾਰੀ ਮੰਗੀ ਸੀ ਅਤੇ ਦੋ ਹੋਰ ਜਾਇਦਾਦਾਂ 'ਚ ਵੀ ਹਿੱਸੇਦਾਰੀ ਚਾਹੁੰਦੀ ਸੀ। ਇਸ ਤੋਂ ਇਲਾਵਾ ਕੋਵਿਡ-19 ਮਹਾਮਾਰੀ ਦੌਰਾਨ ਸ਼ਿਖਰ ਆਪਣੇ ਪਿਤਾ ਨੂੰ ਹਸਪਤਾਲ ਲੈ ਕੇ ਗਏ ਸੀ, ਜਿਸ ਕਰਕੇ ਆਇਸ਼ਾ ਨਰਾਜ਼ ਹੋ ਗਈ ਸੀ। ਹੌਲੀ-ਹੌਲੀ ਦੋਵਾਂ ਵਿਚਾਲੇ ਝਗੜਾ ਇੰਨਾ ਵਧ ਗਿਆ ਕਿ ਇਹ ਤਲਾਕ ਤੱਕ ਪਹੁੰਚ ਗਿਆ। 5 ਅਕਤੂਬਰ, 2023 ਨੂੰ ਦਿੱਲੀ ਦੀ ਅਦਾਲਤ ਨੇ ਮਾਨਸਿਕ ਤਸ਼ੱਦਦ ਦੇ ਆਧਾਰ 'ਤੇ ਦੋਵਾਂ ਨੂੰ ਤਲਾਕ ਦੇ ਦਿੱਤਾ। ਜ਼ੋਰਾਵਰ ਦੀ ਕਸਟੱਡੀ ਆਇਸ਼ਾ ਨੂੰ ਦਿੱਤੀ ਗਈ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
Champions Trophy 2025: ਭਾਰਤੀ ਟੀਮ ਦੇ 13 ਨਾਂ ਤੈਅ! ਇਨ੍ਹਾਂ 5 'ਚੋਂ ਚੁਣੇ ਜਾਣਗੇ 2 ਖਿਡਾਰੀ
NEXT STORY