ਸਪੋਰਟਸ ਡੈਸਕ : ਚੈਂਪੀਅਨਸ ਟਰਾਫੀ 2025 ਦੀ ਸ਼ੁਰੂਆਤ ਬਹੁਤ ਜਲਦੀ ਹੋਣ ਵਾਲੀ ਹੈ। ਇਸ ਕਾਰਨ ਚੈਂਪੀਅਨਸ ਟਰਾਫੀ ਨੂੰ ਲੈ ਕੇ ਕਾਫੀ ਚਰਚਾ ਹੋ ਰਹੀ ਹੈ। ਚੈਂਪੀਅਨਸ ਟਰਾਫੀ ਦੀ ਮੇਜ਼ਬਾਨੀ ਪਾਕਿਸਤਾਨ ਵੱਲੋਂ ਕੀਤੀ ਜਾਣੀ ਹੈ ਪਰ ਟੀਮ ਇੰਡੀਆ ਹਾਈਬ੍ਰਿਡ ਮਾਡਲ 'ਚ ਚੈਂਪੀਅਨਸ ਟਰਾਫੀ ਖੇਡਣਾ ਚਾਹੁੰਦੀ ਹੈ, ਜਿਸ ਕਾਰਨ ICC ਦਾ ਅੰਤਿਮ ਫੈਸਲਾ ਆਉਣਾ ਬਾਕੀ ਹੈ ਪਰ ਅੱਜ ਅਸੀਂ ਇਸ ਬਾਰੇ ਗੱਲ ਕਰਾਂਗੇ ਕਿ ਚੈਂਪੀਅਨਸ ਟਰਾਫੀ 2025 'ਚ ਟੀਮ ਇੰਡੀਆ ਦੀ ਟੀਮ 'ਚ ਕਿਹੜੇ 15 ਖਿਡਾਰੀਆਂ ਨੂੰ ਮੌਕਾ ਮਿਲ ਸਕਦਾ ਹੈ। ਦੱਸ ਦੇਈਏ ਕਿ ਚੈਂਪੀਅਨਸ ਟਰਾਫੀ 'ਚ 13 ਖਿਡਾਰੀਆਂ ਨੂੰ ਜਗ੍ਹਾ ਮਿਲਣਾ ਤੈਅ ਮੰਨਿਆ ਜਾ ਰਿਹਾ ਹੈ ਪਰ ਬਾਕੀ 2 ਸਥਾਨਾਂ ਲਈ 5 ਖਿਡਾਰੀਆਂ ਦੀ ਚਰਚਾ ਚੱਲ ਰਹੀ ਹੈ।
ਇਹ ਵੀ ਪੜ੍ਹੋ- ਨਹੀਂ ਰੁਕ ਰਿਹੈ ਦਿਲਜੀਤ ਦੋਸਾਂਝ ਦਾ ਕਰੇਜ਼, 5 ਹਜ਼ਾਰ ਦੀ ਟਿਕਟ ਵਿਕੀ 50 ਹਜ਼ਾਰ 'ਚ
ਟੀਮ ਇੰਡੀਆ ਦੀ ਟੀਮ ਲਗਭਗ ਤੈਅ
ਵਿਸ਼ਵ ਕੱਪ 2023 'ਚ ਟੀਮ ਇੰਡੀਆ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਅਤੇ ਟੀਮ ਫਾਈਨਲ 'ਚ ਪਹੁੰਚਣ 'ਚ ਸਫਲ ਰਹੀ, ਜਿਸ ਕਾਰਨ ਵਿਸ਼ਵ ਕੱਪ 2023 'ਚ ਖੇਡਣ ਵਾਲੇ ਕਈ ਖਿਡਾਰੀਆਂ ਨੂੰ ਚੈਂਪੀਅਨਜ਼ ਟਰਾਫੀ 2025 'ਚ ਵੀ ਮੌਕਾ ਦਿੱਤਾ ਜਾ ਸਕਦਾ ਹੈ। ਟੀਮ ਇੰਡੀਆ ਦੀ ਕਪਤਾਨੀ ਰੋਹਿਤ ਸ਼ਰਮਾ ਕਰਨਗੇ। ਜਦੋਂਕਿ ਇਸ ਤੋਂ ਇਲਾਵਾ ਵਿਸ਼ਵ ਕੱਪ 2023 'ਚ ਖੇਡਣ ਵਾਲੇ ਸ਼ੁਭਮਨ ਗਿੱਲ, ਵਿਰਾਟ ਕੋਹਲੀ, ਕੇ. ਐੱਲ. ਰਾਹੁਲ (ਵਿਕਟਕੀਪਰ), ਸ਼੍ਰੇਅਸ ਅਈਅਰ, ਹਾਰਦਿਕ ਪਾਂਡਿਆ, ਰਵਿੰਦਰ ਜਡੇਜਾ, ਜਸਪ੍ਰੀਤ ਬੁਮਰਾਹ, ਕੁਲਦੀਪ ਯਾਦਵ, ਮੁਹੰਮਦ ਸ਼ਮੀ, ਮੁਹੰਮਦ ਸਿਰਾਜ ਨੂੰ ਮਿਲਣਾ ਯਕੀਨੀ ਹੈ। ਇਨ੍ਹਾਂ 11 ਖਿਡਾਰੀਆਂ ਤੋਂ ਇਲਾਵਾ ਰਿਸ਼ਭ ਪੰਤ ਅਤੇ ਅਕਸ਼ਰ ਪਟੇਲ ਨੂੰ ਵੀ ਮੌਕਾ ਮਿਲ ਸਕਦਾ ਹੈ।
ਬਾਕੀ 2 ਖਿਡਾਰੀ ਇਨ੍ਹਾਂ 5 'ਚੋਂ ਚੁਣੇ ਜਾ ਸਕਦੇ
ਦੱਸ ਦੇਈਏ ਕਿ ਚੈਂਪੀਅਨਸ ਟਰਾਫੀ 2025 ਦੀ ਸ਼ੁਰੂਆਤ ਫਰਵਰੀ 'ਚ ਹੋਣੀ ਹੈ ਅਤੇ ਫਾਈਨਲ ਮਾਰਚ 'ਚ ਖੇਡਿਆ ਜਾਣਾ ਹੈ। ਇਸ ਆਈ. ਸੀ. ਸੀ. ਟੂਰਨਾਮੈਂਟ 'ਚ ਟੀਮ ਇੰਡੀਆ ਦੇ 15 ਮੈਂਬਰੀ ਟੀਮ 'ਚ 2 ਖਿਡਾਰੀਆਂ ਦੀ ਜਗ੍ਹਾ ਬਾਕੀ ਹੈ ਪਰ ਇਹ ਜਿਨ੍ਹਾਂ 13 ਖਿਡਾਰੀਆਂ ਦੀ ਅਸੀਂ ਗੱਲ ਕੀਤੀ ਹੈ, ਉਨ੍ਹਾਂ ਨੂੰ ਜਗ੍ਹਾ ਮਿਲਣਾ ਪੂਰੀ ਤਰ੍ਹਾਂ ਨਾਲ ਤੈਅ ਮੰਨਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਬਾਕੀ 2 ਖਿਡਾਰੀ ਰਿਆਨ ਪਰਾਗ, ਹਰਸ਼ਿਤ ਰਾਣਾ, ਪ੍ਰਸਿੱਧ ਕ੍ਰਿਸ਼ਨਾ, ਨਿਤੀਸ਼ ਕੁਮਾਰ ਰੈੱਡੀ ਅਤੇ ਯਸ਼ਸਵੀ ਜੈਸਵਾਲ ਨੂੰ ਮਿਲ ਸਕਦੇ ਹਨ।
ਇਹ ਵੀ ਪੜ੍ਹੋ- ਇੰਦੌਰ 'ਚ ਦਿਲਜੀਤ ਦੇ ਸ਼ੋਅ ਨੂੰ ਲੈ ਕੇ ਹੋ ਗਈ ਲਾ ਲਾ ਲਾ ਲਾ...,ਸਿੱਖ ਭਾਈਚਾਰੇ ਨੇ ਪ੍ਰਗਟਾਈ ਚਿੰਤਾ
ਚੈਂਪੀਅਨਸ ਟਰਾਫੀ ਲਈ ਟੀਮ ਇੰਡੀਆ ਦੇ ਇਹ 13 ਖਿਡਾਰੀ ਫਿਕਸ
ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਕੇ. ਐੱਲ. ਰਾਹੁਲ (ਵਿਕਟਕੀਪਰ), ਸ਼੍ਰੇਅਸ ਅਈਅਰ, ਰਿਸ਼ਭ ਪੰਤ (ਵਿਕਟਕੀਪਰ), ਹਾਰਦਿਕ ਪਾਂਡਿਆ, ਰਵਿੰਦਰ ਜਡੇਜਾ, ਜਸਪ੍ਰੀਤ ਬੁਮਰਾਹ, ਕੁਲਦੀਪ ਯਾਦਵ, ਮੁਹੰਮਦ ਸ਼ਮੀ, ਮੁਹੰਮਦ ਸਿਰਾਜ, ਅਕਸ਼ਰ ਪਟੇਲ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਪਾਕਿਸਤਾਨ ਨੂੰ ਮਿਲੀ ਆਖਰੀ 'ਚਿਤਾਵਨੀ'... ਚੈਂਪੀਅਨਜ਼ ਟਰਾਫੀ ਲਈ ਹੁਣ ਨਹੀਂ ਬਚਿਆ ਕੋਈ ਰਸਤਾ
NEXT STORY