ਓਲੰਪੀਆ (ਯੂਨਾਨ)- ਚੀਨ ਦੇ ਮਨੁੱਖੀ ਅਧਿਕਾਰ ਉਲੰਘਣਾ ਦਾ ਵਿਰੋਧ ਕਰ ਰਹੇ ਤਿੰਨ ਪ੍ਰਦਰਸ਼ਨਕਾਰੀ ਉਸ ਪੁਰਾਤਨ ਸਥਾਨ 'ਤੇ ਵੜ੍ਹ ਆਏ, ਜਿੱਥੇ 2022 ਬੀਜਿੰਗ ਸਰਦਰੁੱਤ ਖੇਡਾਂ ਦੀ ਮਸ਼ਾਲ ਨੂੰ ਸਮਾਰੋਹ ਦੌਰਾਨ ਜਗਾਇਆ ਜਾਣਾ ਸੀ। ਇਹ ਪ੍ਰਦਰਸ਼ਨਕਾਰੀ ਹੇਰਾ ਦੇ ਮੰਦਰ ਵੱਲ ਦੌੜੇ ਤੇ ਇਸ ਦੌਰਾਨ ਉਨ੍ਹਾਂ ਨੇ ਹੱਥਾਂ ਵਿਚ ਬੈਨਰ ਸੀ, ਜਿਸ 'ਤੇ ਲਿਖਿਆ ਸੀ, ਮਨੁੱਖੀ ਘਾਣ ਖੇਡ ਨਹੀਂ। ਪ੍ਰਦਰਸ਼ਨਕਾਰੀਆਂ ਨੇ ਕੰਧ ਟੱਪ ਕੇ ਮੈਦਾਨ ਵਿਚ ਪ੍ਰਵੇਸ਼ ਕੀਤਾ ਤੇ ਉਸ ਸਥਾਨ 'ਤੇ ਜਾਣ ਦੀ ਕੋਸਿਸ਼ ਕੀਤੀ, ਜਿੱਥੇ ਸਮਾਰੋਹ ਹੋਣਾ ਸੀ। ਪੁਲਸ ਨੇ ਇਸ ਤੋਂ ਬਾਅਦ ਉਨ੍ਹਾਂ ਨੂੰ ਜ਼ਮੀਨ 'ਤੇ ਸੁੱਟ ਦਿੱਤਾ ਤੇ ਹਿਰਾਸਤ ਵਿਚ ਲੈ ਲਿਆ। ਮੰਦਰ ਵੱਲ ਦੌੜਦੇ ਹੋਏ ਇਕ ਪ੍ਰਦਰਸ਼ਨਕਾਰੀ ਨੇ ਕਿਹਾ ਕਿ ਬੀਜਿੰਗ ਨੂੰ ਓਲੰਪਿਕ ਖੇਡਾਂ ਦੇ ਆਯੋਜਨ ਦੀ ਮਨਜ਼ੂਰੀ ਕਿਵੇਂ ਦਿੱਤੀ ਜਾ ਸਕਦੀ ਹੈ ਜਦਕਿ ਉਹ ਉਈਗਰ ਮੁਸਲਿਮਾਂ ਵਿਰੁੱਧ ਮਨੁੱਖੀ ਘਾਣ ਕਰ ਰਹੇ ਹਨ।
ਇਹ ਖ਼ਬਰ ਪੜ੍ਹੋ- ਧੋਨੀ ਪਹਿਲਾਂ ਵੀ ਸਾਡੇ ਲਈ ਇਕ ਮੇਂਟਰ ਹੀ ਸਨ ਤੇ ਅੱਗੇ ਵੀ ਰਹਿਣਗੇ : ਵਿਰਾਟ
ਇਸ ਦੌਰਾਨ ਮਸ਼ਾਲ ਨੂੰ ਭਾਰੀ ਪੁਲਸ ਸੁਰੱਖਿਆ ਵਿਚਾਲੇ ਯੂਨਾਨ ਵਿਚ ਪ੍ਰਾਚੀਨ ਓਲੰਪਿਕ ਦੇ ਜਨਮ ਸਥਾਨ ਵਿਚ ਜਗਾਇਆ ਗਿਆ। ਮਹਾਮਾਰੀ ਦੇ ਕਾਰਨ ਸੁਰੱਖਿਆ ਨਿਯਮ ਲਾਗੂ ਕੀਤੇ ਗਏ ਸਨ, ਜਿਸ ਦੇ ਕਾਰਨ ਸਮਾਰੋਹ ਲਈ ਲੋਕਾਂ ਨੂੰ ਇਕੱਠੇ ਹੋਣ ਦੀ ਮਨਜ਼ੂਰੀ ਨਹੀਂ ਸੀ। ਪ੍ਰਾਚੀਨ ਓਲੰਪੀਆ ਵਿਚ ਸੂਰਜ ਦੀ ਰੌਸ਼ਨੀ ਨਾਲ ਮਸ਼ਾਲ ਨੂੰ ਜਗਾਇਆ ਗਿਆ ਤੇ ਫਿਰ ਮਸ਼ਾਲ ਰਿਲੇਅ ਦਾ ਆਯੋਜਨ ਕੀਤਾ ਗਿਆ। ਇਸ ਤੋਂ ਪਹਿਲਾਂ ਯੂਨਾਨ ਦੀ ਪੁਲਸ ਨੇ ਸਮਾਰੋਹ ਸਥਾਨ 'ਤੇ ਪਹੁੰਚਣ ਤੋਂ ਪਹਿਲਾਂ ਹੀ ਕੁਝ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫਤਾਰ ਕਰ ਲਿਆ ਸੀ। ਬੀਜਿੰਗ 2008 ਓਲੰਪਿਕ ਖੇਡਾਂ ਦੀ ਮਸ਼ਾਲ ਜਗਾਉਣ ਦੇ ਸਮਾਰੋਹ ਦੌਰਾਨ ਵੀ ਲੋਕਤੰਤਰ ਸਮਰਥਕਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ ਸੀ।
ਇਹ ਖ਼ਬਰ ਪੜ੍ਹੋ- ਆਇਰਲੈਂਡ ਦੇ ਤੇਜ਼ ਗੇਂਦਬਾਜ਼ ਦਾ ਕਮਾਲ, ਹਾਸਲ ਕੀਤੀ ਇਹ ਉਪਲੱਬਧੀ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਟੀ20 ਵਿਸ਼ਵ ਕੱਪ : ਪਾਕਿ ਨੇ ਵੈਸਟਇੰਡੀਜ਼ ਨੂੰ 7 ਵਿਕਟਾਂ ਨਾਲ ਹਰਾਇਆ
NEXT STORY