ਦੁਬਈ- ਕਪਤਾਨ ਬਾਬਰ ਆਜ਼ਮ (50) ਤੇ ਚੋਟੀ ਕ੍ਰਮ ਦੇ ਬੱਲੇਬਾਜ਼ ਫਖਰ ਜਮਾਨ (46) ਦੀ ਸ਼ਾਨਦਾਰ ਪਾਰੀਆਂ ਦੀ ਬਦੌਲਤ ਪਾਕਿਸਤਾਨ ਨੇ ਇੱਥੇ ਸੋਮਵਾਰ ਨੂੰ ਪਿਛਲੇ ਜੇਤੂ ਵੈਸਟਇੰਡੀਜ਼ ਨੂੰ ਆਈ. ਸੀ. ਸੀ. ਟੀ-20 ਵਿਸ਼ਵ ਕੱਪ 2021 ਅਭਿਆਸ ਮੈਚ ਵਿਚ 7 ਵਿਕਟਾਂ ਨਾਲ ਹਰਾ ਦਿੱਤਾ। ਵੈਸਟਇੰਡੀਜ਼ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਕੀਤਾ ਤੇ 20 ਓਵਰਾਂ ਵਿਚ 130 ਦੌੜਾਂ ਬਣਾਈਆਂ। ਜਵਾਬ 'ਚ ਪਾਕਿਸਤਾਨ ਨੇ ਬਾਬਰ ਆਜ਼ਮ ਤੇ ਫਖਰ ਜਮਾਨ ਦੀ ਕ੍ਰਮਵਾਰ- 50 ਤੇ 46 ਦੌੜਾਂ ਦੀ ਸ਼ਾਨਦਾਰ ਪਾਰੀਆਂ ਦੀ ਬਦੌਲਤ 15.3 ਓਵਰਾਂ ਵਿਚ 131 ਦੌੜਾਂ ਬਣਾ ਕੇ ਸੱਤ ਵਿਕਟਾਂ ਨਾਲ ਆਸਾਨ ਜਿੱਤ ਦਰਜ ਕੀਤੀ।
ਇਹ ਖ਼ਬਰ ਪੜ੍ਹੋ- ਧੋਨੀ ਪਹਿਲਾਂ ਵੀ ਸਾਡੇ ਲਈ ਇਕ ਮੇਂਟਰ ਹੀ ਸਨ ਤੇ ਅੱਗੇ ਵੀ ਰਹਿਣਗੇ : ਵਿਰਾਟ
ਬਾਬਰ ਆਜ਼ਮ ਨੇ 6 ਚੌਕਿਆਂ ਤੇ ਇਕ ਛੱਕੇ ਦੀ ਮਦਦ ਨਾਲ 41 ਗੇਂਦਾਂ 'ਤੇ 50 ਦੌੜਾਂ ਤੇ ਫਖਰ ਨੇ ਚਾਰ ਚੌਕਿਆਂ ਤੇ 2 ਛੱਕਿਆਂ ਦੀ ਮਦਦ ਨਾਲ 24 ਗੇਂਦਾਂ 'ਤੇ 46 ਦੌੜਾਂ ਬਣਾਈਆਂ। ਫਖਰ ਨੇ ਛੱਕਾ ਲਗਾ ਕੇ ਸ਼ਾਨਦਾਰ ਅੰਦਾਜ਼ ਵਿਚ ਟੀਮ ਨੂੰ ਜਿੱਤ ਦਿਵਾਈ। ਅਨੁਭਵੀ ਤੇ ਸੀਨੀਅਰ ਬੱਲੇਬਾਜ਼ ਸ਼ੋਏਬ ਮਲਿਕ ਨੇ ਵੀ ਅੰਤ ਵਿਚ 2 ਚੌਕਿਆਂ ਦੀ ਮਦਦ ਨਾਲ 11 ਗੇਂਦਾਂ 'ਤੇ ਮਹੱਤਵਪੂਰਨ 14 ਦੌੜਾਂ ਬਣਾਈਆਂ। ਪਾਕਿਸਤਾਨ ਵਲੋਂ ਹਸਨ ਅਲੀ, ਹੈਰਿਸ ਰਾਉਫ ਤੇ ਸ਼ਾਹੀਨ ਆਫਰੀਦੀ ਨੇ 2-2, ਜਦਕਿ ਇਮਾਦ ਵਸੀਮ ਨੇ ਇਕ ਵਿਕਟ ਹਾਸਲ ਕੀਤਾ। ਵੈਸਟਇੰਡੀਜ਼ ਦੀ ਗੇਂਦਬਾਜ਼ੀ ਕੁਝ ਖਾਸ ਨਹੀਂ ਰਹੀ। ਕੇਵਲ ਰਵੀ ਰਾਮਪੌਲ ਤੇ ਹੇਡਨ ਵਾਲਸ਼ ਨੂੰ ਹੀ ਸਫਲਤਾ ਮਿਲੀ। ਦੋਵਾਂ ਨੇ ਕ੍ਰਮਵਾਰ- ਤਿੰਨ ਓਵਰਾਂ ਵਿਚ 19 ਦੌੜਾਂ 'ਤੇ ਇਕ ਤੇ 3.3 ਓਵਰਾਂ ਵਿਚ 41 ਦੌੜਾਂ 'ਤੇ 2 ਵਿਕਟਾਂ ਹਾਸਲ ਕੀਤੀਆਂ। ਵਾਲਸ਼ ਨੂੰ ਬੇਸ਼ੱਕ 2 ਵਿਕਟਾਂ ਮਿਲੀਆਂ ਪਰ ਉਹ ਬਹੁਤ ਮਹਿੰਗੇ ਸਾਬਤ ਹੋਏ। ਇਸ ਤੋਂ ਇਲਾਵਾ ਕਿਸੇ ਵੀ ਗੇਂਦਬਾਜ਼ ਦਾ ਖਾਤਾ ਨਹੀਂ ਖੁੱਲਿਆ।
ਇਹ ਖ਼ਬਰ ਪੜ੍ਹੋ- ਆਇਰਲੈਂਡ ਦੇ ਤੇਜ਼ ਗੇਂਦਬਾਜ਼ ਦਾ ਕਮਾਲ, ਹਾਸਲ ਕੀਤੀ ਇਹ ਉਪਲੱਬਧੀ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਓਮਾਨ ਵਿਰੁੱਧ 'ਕਰੋ ਜਾਂ ਮਰੋ' ਦੇ ਮੁਕਾਬਲੇ 'ਚ ਉਤਰੇਗਾ ਬੰਗਲਾਦੇਸ਼
NEXT STORY