ਆਬੂ ਧਾਬੀ- ਆਇਰਲੈਂਡ ਦੇ ਤੇਜ਼ ਗੇਂਦਬਾਜ਼ ਕਰਟਿਸ ਕੈਂਪਰ ਨੇ ਟੀ-20 ਅੰਤਰਰਾਸ਼ਟਰੀ ਕ੍ਰਿਕਟ 'ਚ ਲਗਾਤਾਰ ਚਾਰ ਗੇਂਦਾਂ 'ਤੇ 4 ਵਿਕਟਾਂ ਹਾਸਲ ਕਰਨ ਵਾਲੇ ਤੀਜੇ ਗੇਂਦਬਾਜ਼ ਬਣ ਗਏ ਹਨ। ਇਸ ਤੋਂ ਪਹਿਲਾਂ ਲਸਿਥ ਮਲਿੰਗਾ ਤੇ ਰਾਸ਼ਿਦ ਖਾਨ ਨੇ ਇਹ ਉਪਲੱਬਧੀ ਹਾਸਲ ਕੀਤੀ ਸੀ ਤੇ ਹੁਣ ਕੈਂਪਰ ਐਲੀਟ ਲਿਸਟ ਵਿਚ ਸ਼ਾਮਲ ਹੋ ਗਏ ਹਨ।
ਕੈਂਪਰ ਨੇ ਨੀਦਰਲੈਂਡ ਦੇ ਵਿਰੁੱਧ ਚੱਲ ਰਹੇ ਆਈ. ਸੀ. ਸੀ. ਪੁਰਸ਼ ਟੀ-20 ਵਿਸ਼ਵ ਕੱਪ ਦੇ ਆਇਰਲੈਂਡ ਦੇ ਗਰੁੱਪ-ਏ ਮੈਚ ਵਿਚ ਇਹ ਉਪਲੱਬਧੀ ਹਾਸਲ ਕੀਤੀ। ਤੇਜ਼ ਗੇਂਦਬਾਜ਼ ਨੇ 10ਵੇਂ ਓਵਰ ਵਿਚ ਕਾਲਿਨ ਐਕਰਮੈਨ (11), ਰੇਯਾਨ ਟੇਨ ਡੋਸ਼ੇਟ (0), ਸਟਾਕ (0) ਤੇ ਪੀਟਰ ਸੀਲਾਰ (0) ਨੂੰ ਆਊਟ ਕਰਕੇ ਇਹ ਉਪਲੱਬਧੀ ਹਾਸਲ ਕੀਤੀ। ਇਸ ਤੋਂ ਪਹਿਲਾਂ ਮਲਿੰਗਾ ਨੇ ਨਿਊਜ਼ੀਲੈਂਡ ਵਿਰੁੱਧ ਚਾਰ ਗੇਂਦਾਂ ਵਿਚ ਚਾਰ ਵਿਕਟਾਂ ਹਾਸਲ ਕੀਤੀਆਂ ਸਨ ਜਦਕਿ ਰਾਸ਼ਿਦ ਨੇ ਆਇਰਲੈਂਡ ਵਿਰੁੱਧ ਇਹ ਉਪਲੱਬਧੀ ਹਾਸਲ ਕੀਤੀ ਸੀ। ਆਇਰਲੈਂਡ ਅਤੇ ਨੀਦਰਲੈਂਡ ਦੇ ਵਿਚਾਲੇ ਚੱਲ ਰਹੇ ਮੈਚ ਵਿਚ ਨੀਦਰਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਨੀਦਰਲੈਂਡ 51/2 'ਤੇ ਵਧੀਆ ਚੱਲ ਰਿਹਾ ਸੀ ਪਰ ਕੈਂਪਰ ਦੀ ਸ਼ਾਨਦਾਰ ਗੇਂਦਬਾਜ਼ੀ ਦੇ ਕਾਰਨ 10ਵੇਂ ਓਵਰ ਤੋਂ ਬਾਅਦ ਪੂਰਾ ਖੇਡ ਬਦਲ ਗਿਆ ਤੇ ਟੀਮ 20 ਓਵਰਾਂ ਵਿਚ 106 ਦੌੜਾਂ ਹੀ ਬਣਾ ਸਕੀ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਐੱਸ. ਸੀ. ਈਸਟ ਬੰਗਾਲ ਨੇ ਸੈਸ਼ਨ ਤੋਂ ਪਹਿਲਾਂ ਦੇ ਦੋਸਤਾਨਾ ਮੈਚ 'ਚ ਸਲਗਾਂਵਕਰ ਨੂੰ ਹਰਾਇਆ
NEXT STORY