ਪੈਰਿਸ- ਕਾਈਲਨ ਐਮਬਾਪੇ ਦੀ ਜ਼ਬਰਦਸਤ ਹੈਟ੍ਰਿਕ ਦੀ ਬਦੌਲਤ ਪੈਰਿਸ ਸੇਂਟ ਜਰਮਨ (ਪੀ. ਐੱਸ. ਜੀ.) ਨੇ ਮੋਨਾਕੋ ਨੂੰ ਘਰੇਲੂ ਮੈਚ ਵਿਚ 3-1 ਨਾਲ ਹਰਾ ਕੇ 8ਵੀਂ ਵਾਰ ਲੀਗ-1 ਖਿਤਾਬ ਆਪਣੇ ਨਾਂ ਕਰ ਲਿਆ ਹੈ। ਪੀ. ਐੱਸ. ਜੀ. ਦੇ ਹੁਣ 5 ਰਾਊਂਡ ਬਾਕੀ ਰਹਿੰਦਿਆਂ ਹੀ ਦੂਜੇ ਸਥਾਨ 'ਤੇ ਟੀਮ ਲਿਲੀ ਤੋਂ 19 ਅੰਕ ਵੱਧ ਹੋ ਗਏ ਹਨ। ਇਸ ਫਰਕ ਦੀ ਬਦੌਲਤ ਪੀ. ਐੱਸ. ਜੀ. ਦਾ ਸੱਤ ਸੈਸ਼ਨਾਂ ਵਿਚ ਛੇਵਾਂ ਤੇ ਓਵਰਆਲ ਅੱਠਵਾਂ ਲੀਗ ਖਿਤਾਬ ਤੈਅ ਹੋ ਗਿਆ ਹੈ। ਐਮਬਾਪੇ ਨੇ ਮੈਚ ਵਿਚ ਹੈਟ੍ਰਿਕ ਕੀਤੀ, ਜਿਸ ਦੀ ਬਦੌਲਤ ਉਸ ਦੇ ਲੀਗ ਵਿਚ ਕੁਲ ਗੋਲਾਂ ਦੀ ਗਿਣਤੀ 30 ਪਹੁੰਚ ਗਈ ਹੈ। ਮਹਿਮਾਨ ਟੀਮ ਮੋਨਾਕੋ ਲਈ ਅਲੈਗਜ਼ਾਂਦ੍ਰੇ ਗੋਲੋਵਿਨ ਨੇ ਇਕਲੌਤਾ ਗੋਲ ਕੀਤਾ।
IPL 2019 : ਰਹਾਣੇ ਦਾ ਸੈਂਕੜਾ ਬੇਕਾਰ, ਦਿੱਲੀ ਨੇ ਰਾਜਸਥਾਨ ਨੂੰ 6 ਵਿਕਟਾਂ ਨਾਲ ਹਰਾਇਆ
NEXT STORY