ਪੈਰਿਸ— ਪੈਰਿਸ ਸੇਂਟ-ਜਰਮੇਨ (ਪੀ.ਐੱਸ.ਜੀ.) ਦੇ ਕੋਚ ਕ੍ਰਿਸਟੋਫ ਗੈਲਟਰ ਨੇ ਵੀਰਵਾਰ ਨੂੰ ਕਿਹਾ ਕਿ ਦਿੱਗਜ ਖਿਡਾਰੀ ਲਿਓਨੇਲ ਮੇਸੀ ਇਸ ਸੀਜ਼ਨ ਦੇ ਅੰਤ ਤੋਂ ਕਲੱਬ ਛੱਡ ਦੇਣਗੇ। ਮੈਸੀ ਪਿਛਲੇ ਦੋ ਸਾਲਾਂ ਤੋਂ ਇਸ ਕਲੱਬ ਨਾਲ ਹਨ। ਗੈਲਟਰ ਨੇ ਸ਼ਨੀਵਾਰ ਨੂੰ ਕਲਰਮੋਂਟ ਦੇ ਖਿਲਾਫ ਪੀਐਸਜੀ ਦੇ ਮੈਚ ਤੋਂ ਪਹਿਲਾਂ ਕਿਹਾ ਕਿ ਪਾਰਕ ਡੇਸ ਪ੍ਰਿੰਸੇਸ ਵਿੱਚ ਇਹ ਮੇਸੀ ਦਾ ਆਖਰੀ ਮੈਚ ਹੋਵੇਗਾ।
ਗੈਲਟਰ ਨੇ ਕਿਹਾ ਕਿ ਮੈਨੂੰ ਫੁੱਟਬਾਲ ਦੇ ਇਤਿਹਾਸ 'ਚ ਸਰਵੋਤਮ ਖਿਡਾਰੀ ਦੀ ਕੋਚਿੰਗ ਦੇਣ ਦਾ ਸੁਭਾਗ ਮਿਲਿਆ ਹੈ। ਪਾਰਕ ਡੇਸ ਪ੍ਰਿੰਸੇਜ਼ 'ਤੇ ਇਹ ਉਸਦਾ ਆਖਰੀ ਮੈਚ ਹੋਵੇਗਾ ਅਤੇ ਮੈਨੂੰ ਉਮੀਦ ਹੈ ਕਿ ਉਸਦਾ ਨਿੱਘਾ ਸੁਆਗਤ ਹੋਵੇਗਾ।
ਡੇਵੋਨ ਕੋਨਵੇ ਨੂੰ ਵਿਲੀਅਮਸਨ ਵਾਂਗ ਸਿੱਖਣ ਦਾ ਲਤ ਲਗ ਗਈ ਹੈ : ਬ੍ਰੇਸਵੈਲ
NEXT STORY