ਪੈਰਿਸ- ਮਿਡਫੀਲਡਰ ਏਂਡਰ ਹਰੇਰਾ ਦੇ 2 ਹੋਰ ਐਮਬਾਪੇ ਦੇ 1 ਗੋਲ ਦੀ ਬਦੌਲਤ ਫ੍ਰੈਂਚ ਫੁੱਟਬਾਲ ਲੀਗ 'ਚ ਟਾਪ 'ਤੇ ਚੱਲ ਰਹੇ ਪੈਰਿਸ ਸੇਂਟ ਜਰਮੇਨ (ਪੀ. ਐੱਸ. ਜੀ.) ਨੇ ਹੇਠਲੀ ਲੀਗ ਤੋਂ ਟਾਪ ਲੀਗ ਵਿਚ ਆਏ ਕਲੇਰਮੋਂਟ ਨੂੰ 4-0 ਨਾਲ ਹਰਾ ਕੇ ਲਗਾਤਾਰ 5ਵੀਂ ਜਿੱਤ ਦਰਜ ਕੀਤੀ। ਪੀ. ਐੱਸ . ਜੀ. ਵੱਲੋਂ ਇਕ ਹੋਰ ਗੋਲ ਬਦਲਵੇਂ ਖਿਡਾਰੀ ਦੇ ਰੂਪ ਵਿਚ ਉਤਰੇ ਮਿਡਫੀਲਡਰ ਇਦਰਿਸਾ ਗੁਏ ਨੇ ਕੀਤਾ।
ਇਹ ਖ਼ਬਰ ਪੜ੍ਹੋ- ਰੋਨਾਲਡੋ ਦੀ ਗੈਰਮੌਜੂਦਗੀ 'ਚ ਫਿਰ ਹਾਰਿਆ ਯੂਵੇਂਟਸ, ਨੇਪੋਲੀ ਨੇ 2-1 ਨਾਲ ਹਰਾਇਆ
ਲੀਗ 1 'ਚ ਚੰਗੀ ਸ਼ੁਰੂਆਤ ਤੋਂ ਬਾਅਦ ਕਲੇਰਮੋਂਟ ਦੀ ਇਹ ਪਹਿਲੀ ਹਾਰ ਹੈ। ਇਟਲੀ ਦੀ ਯੂਰਪੀ ਚੈਂਪੀਅਨ ਟੀਮ ਦੇ ਸਟਾਰ ਗੋਲਕੀਪਰ ਜਿਆਨਲੁਇਗੀ ਡੋਨਾਰੁਮਾ ਨੇ ਇਸ ਮੈਚ ਵਿਚ ਪੀ. ਐੱਸ. ਜੀ. ਵੱਲੋਂ ਡੈਬਿਊ ਕੀਤਾ ਪਰ ਟੀਮ ਦੇ ਘਰੇਲੂ ਪ੍ਰਸ਼ੰਸਕਾਂ ਦਾ ਲਿਓਨਲ ਮੇਸੀ ਨੂੰ ਇੱਥੇ ਪਾਰਸ ਡੇਸ ਪ੍ਰਿੰਸਿਸ ਸਟੇਡੀਅਮ 'ਚ ਦੇਖਣ ਦਾ ਇੰਤਜ਼ਾਰ ਥੋੜ੍ਹਾ ਵੱਧ ਗਿਆ ਹੈ। ਅਰਜਨਟੀਨਾ ਦੇ ਇਸ ਸਟਾਰ ਖਿਡਾਰੀ ਨੇ ਵੀਰਵਾਰ ਨੂੰ ਵਿਸ਼ਵ ਕੱਪ ਕੁਆਲੀਫਾਇੰਗ ਵਿਚ ਹੈਟ੍ਰਿਕ ਬਣਾਈ ਸੀ ਪਰ ਸ਼ਨੀਵਾਰ ਨੂੰ ਕਲੇਰਮੋਂਟ ਖਿਲਾਫ ਹੋਏ ਮੁਕਾਬਲੇ ਵਿਚ ਉਨ੍ਹਾਂ ਨੂੰ ਉਨ੍ਹਾਂ ਦੇ ਹਮਵਤਨੀ ਏਂਜੇਲ ਡੀ ਮਾਰੀਆ, ਲਿਏਂਡਰੋ ਪੇਰੇਡੇਜ ਤੇ ਬ੍ਰਾਜ਼ੀਲ ਦੇ ਸਟਾਰ ਨੇਮਾਰ ਨੂੰ ਆਰਾਮ ਦਿੱਤਾ ਗਿਆ। ਬੇਂਬਾ ਡਿਏਂਗ ਦੇ 2 ਗੋਲ ਦੀ ਬਦੌਲਤ ਮਾਰਸਿਲੇ ਨੇ ਮੋਨਾਕੋ ਨੂੰ 2-0 ਨਾਲ ਹਰਾਇਆ ਤੇ ਅੰਕ ਸੂਚੀ ਵਿਚ ਤੀਜੇ ਸਥਾਨ 'ਤੇ ਪਹੁੰਚ ਗਿਆ ਹੈ। ਡਿਏਂਗ ਨੇ 36ਵੇਂ ਅਤੇ 59ਵੇਂ ਮਿੰਟ ਵਿਚ ਗੋਲ ਦਾਗੇ। ਮਾਰਸਿਲੇ ਨੇ ਲੀਗ 'ਚ ਹੁਣ ਤੱਕ 10 ਗੋਲ ਕੀਤੇ ਹਨ। ਉਸ ਤੋਂ ਜ਼ਿਆਦਾ ਗੋਲ ਸਿਰਫ ਪੀ. ਐੱਸ. ਜੀ. (16) ਦੀ ਟੀਮ ਕਰ ਸਕੀ ਹੈ।
ਇਹ ਖ਼ਬਰ ਪੜ੍ਹੋ- ECB ਨੇ ਰੱਦ ਹੋਏ ਟੈਸਟ ਮੈਚ ਨੂੰ ਲੈ ਕੇ ICC ਨੂੰ ਲਿਖੀ ਚਿੱਠੀ, ਰੱਖੀ ਇਹ ਮੰਗ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ECB ਨੇ ਰੱਦ ਹੋਏ ਟੈਸਟ ਮੈਚ ਨੂੰ ਲੈ ਕੇ ICC ਨੂੰ ਲਿਖੀ ਚਿੱਠੀ, ਰੱਖੀ ਇਹ ਮੰਗ
NEXT STORY