ਦੁਬਈ— ਭਾਰਤ ਦੇ 2 ਕ੍ਰਿਕਟ ਫੈਨਸ ਨੂੰ ਬੁੱਧਵਾਰ ਨੂੰ ਇੱਥੇ ਸ਼ੁਰੂ 'ਚ ਦੁਬਈ ਕ੍ਰਿਕਟ ਸਟੇਡੀਅਮ 'ਚ ਪ੍ਰਵੇਸ਼ ਕਰਨ ਤੋਂ ਰੋਕ ਦਿੱਤਾ ਗਿਆ ਪਰ ਬਾਅਦ 'ਚ ਉਨ੍ਹਾਂ ਨੂੰ ਪਾਕਿਸਤਾਨ ਸੁਪਰ ਲੀਗ (ਪੀ. ਐੱਸ. ਐੱਲ.) ਮੈਚ ਦੇਖਣ ਦੀ ਆਗਿਆ ਦੇ ਦਿੱਤੀ। ਇਹ ਘਟਨਾ ਉਸ ਸਮੇਂ ਦੌਰਾਨ ਹੋਈ ਜਦੋਂ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਸਿਖਰ 'ਤੇ ਸੀ। 2 ਭਾਰਤੀ ਫੈਨਸ ਨੂੰ ਸਟੇਡੀਅਮ 'ਚ ਪ੍ਰਵੇਸ਼ ਕਰਨ ਤੋਂ ਰੋਕੇ ਜਾਣ ਦੀ ਖਬਰ ਅੱਗ ਦੀ ਤਰ੍ਹਾਂ ਫੈਲ ਗਈ ਪਰ ਬਾਅਦ 'ਚ ਸਪਸ਼ਟ ਕੀਤਾ ਗਿਆ ਕਿ ਉਨ੍ਹਾਂ ਨੂੰ ਅੰਦਰ ਜਾਣ ਲਈ ਆਗਿਆ ਦੇ ਦਿੱਤੀ ਸੀ।
ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਦੇ ਇਕ ਅਧਿਕਾਰੀ ਨੇ ਸਪਸ਼ਟ ਕੀਤਾ ਕਿ ਉਨ੍ਹਾਂ ਦਾ ਇਸ ਘਟਨਾ ਨਾਲ ਕੋਈ ਲੈਣ ਦੇਣ ਨਹੀਂ ਹੈ ਕਿਉਂਕਿ ਪੂਰੇ ਸਟੇਡੀਅਮ ਦੀ ਸਰੁੱਖਿਆ ਦੀ ਜ਼ਿੰਮੇਦਾਰੀ ਸਥਾਨਕ ਪੁਲਸ ਦੀ ਸੀ। ਅਧਿਕਾਰੀ ਨੇ ਕਿਹਾ ਸਾਨੂੰ ਘਟਨਾ ਦੇ ਵਾਰੇ 'ਚ ਪਤਾ ਲੱਗਿਆ ਤੇ ਚਰਚਾ ਤੋਂ ਬਾਅਦ ਉਨ੍ਹਾਂ ਨੂੰ ਸਟੇਡੀਅਮ 'ਚ ਪ੍ਰਵੇਸ਼ ਕਰਕੇ ਮੈਚ ਦੇਖਣ ਦੀ ਆਗਿਆ ਦੇ ਦਿੱਤੀ ਗਈ ਕਿਉਂਕਿ ਉਨ੍ਹਾਂ ਕੋਲ ਟਿਕਟਾਂ ਵੀ ਸਨ।
ਦਿੱਲੀ ਦੀ ਆਂਧਰਾ 'ਤੇ ਜਿੱਤ 'ਚ ਚਮਕੇ ਉਨਮੁਕਤ ਤੇ ਭਾਟੀ
NEXT STORY