ਸਿਡਨੀ – ਤੀਜੇ ਦਿਨ ਲੋੜ ਤੋਂ ਵੱਧ ਰੱਖਿਆਤਮਕ ਖੇਡ ਖੇਡਣ ਦੇ ਕਾਰਣ ਆਲਚੋਨਾਵਾਂ ਦਾ ਸਾਹਮਣਾ ਕਰ ਰਹੇ ਭਾਰਤ ਦੇ ਸੀਨੀਅਰ ਬੱਲੇਬਾਜ਼ ਚੇਤੇਸ਼ਵਰ ਪੁਜਾਰਾ ਨੇ ਕਿਹਾ, ‘‘ਮੈਂ ਜੋ ਕਰ ਰਿਹਾ ਸੀ, ਉਸ ਤੋਂ ਬਿਹਤਰ ਨਹੀਂ ਕਰ ਸਕਦਾ ਸੀ।’’ ਉਸ ਨੇ ਕਿਹਾ, ‘‘ਮੈਂ ਚੰਗੀ ਬੱਲੇਬਾਜ਼ੀ ਕਰ ਰਿਹਾ ਸੀ ਤੇ ਇਕ ਬਿਹਤਰ ਗੇਂਦ ’ਤੇ ਆਊਟ ਹੋਇਆ। ਮੈਨੂੰ ਬੱਸ ਇਸ ਗੱਲ ਨੂੰ ਸਵੀਕਾਰ ਕਰਨਾ ਹੈ। ਮੈਨੂੰ ਲੱਗਦਾ ਹੈ ਕਿ ਮੈਂ ਸਿਰਫ ਆਪਣੀ ਬੱਲੇਬਾਜ਼ੀ ਕਰਨੀ ਹੈ ਤੇ ਮੈਨੂੰ ਇਹ ਪਤਾ ਹੈ।’’
ਪੁਜਾਰਾ ਦੇ ਮੁਤਾਬਕ ਲੜੀ ਵਿਚ ਉਸਦੇ ਖਿਲਾਫ ਸ਼ਾਨਦਾਰ ਗੇਂਦਬਾਜ਼ੀ ਕਰ ਰਹੇ ਪੈਟ ਕਮਿੰਸ ਨੇ ਲੜੀ ਦੀ ‘ਸਭ ਤੋਂ ਬਿਹਤਰ ਗੇਂਦ’ ਕੀਤੀ, ਜਿਸ ’ਤੇ ਉਹ ਕੁਝ ਨਹੀਂ ਕਰ ਸਕਿਆ। ਉਸ ਨੇ ਕਿਹਾ, ‘‘ਉਹ ਅਜਿਹੀ ਗੇਂਦ ਕਰਦਾ ਹੈ, ਜਿਸ ਦਾ ਸਾਹਮਣਾ ਕਰਨਾ ਮੁਸ਼ਕਿਲ ਹੁੰਦਾ ਹੈ। ਮੈਨੂੰ ਲੱਗਦਾ ਹੈ ਕਿ ਉਹ ਲੜੀ ਦੀ ਸਰਵਸ੍ਰੇਸ਼ਠ ਗੇਂਦ ਸੀ। ਮੈਨੂੰ ਨਹੀਂ ਲੱਗਦਾ ਕਿ ਮੈਂ ਉਸ ਗੇਂਦ ’ਤੇ ਕੁਝ ਕਰ ਸਕਦਾ ਸੀ। ਵਾਧੂ ਉਛਾਲ ਦੇ ਕਾਰਣ ਮੈਨੂੰ ਉਸ ਗੇਂਦ ਨੂੰ ਖੇਡਣਾ ਪਿਆ। ਜਦੋਂ ਤੁਹਾਡਾ ਦਿਨ ਚੰਗਾ ਨਹੀਂ ਹੁੰਦਾ ਤਾਂ ਗਲਤੀ ’ਤੇ ਬਚਣ ਦੀ ਗੁੰਜਾਇਸ਼ ਕਾਫੀ ਘੱਟ ਹੁੰਦੀ ਹੈ।’’
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿਚ ਦਿਓ ਜਵਾਬ।
ਹੁਣ ਇਕ ਸਮੇਂ ਸਿਰਫ ਇਕ ਹੀ ਟੂਰਨਾਮੈਂਟ ’ਤੇ ਧਿਆਨ ਦੇਵਾਂਗਾ: ਬੋਪੰਨਾ
NEXT STORY