ਸਿਡਨੀ- ਆਸਟਰੇਲੀਆ ਦੇ ਨਵੇਂ ਬੱਲੇਬਾਜ਼ ਵਿਲ ਪੁਕੋਵਸਕੀ ਦੇ ਮੋਢੇ ਵਿਚ ਸੋਮਵਾਰ ਨੂੰ ਭਾਰਤ ਵਿਰੁੱਧ ਡਰਾਅ ਰਹੇ ਤੀਜੇ ਟੈਸਟ ਦੌਰਾਨ ਸੱਟ ਲੱਗ ਗਈ ਤੇ ਉਸ ਨੂੰ ਸਕੈਨ ਲਈ ਹਸਪਤਾਲ ਲਿਜਾਇਆ ਗਿਆ ਹੈ। ਪੁਕੋਵਸਕੀ ਦੇ ਸੱਜੇ ਮੋਢੇ ਵਿਚ ਸੱਟ ਲੱਗ ਗਈ ਜਦੋਂ ਭਾਰਤੀ ਪਾਰੀ ਦੇ 86ਵੇਂ ਓਵਰ ਵਿਚ ਉਸ ਨੇ ਗੇਂਦ ਨੂੰ ਡਾਈਵ ਲਾ ਕੇ ਰੋਕਿਆ। ਇਸ ਤੋਂ ਬਾਅਦ ਕੁਝ ਦੇਰ ਮੋਢਾ ਫੜੀ ਉਹ ਬੈਠ ਗਿਆ। ਆਸਟਰੇਲੀਆ ਦੇ ਬਾਕੀ ਖਿਡਾਰੀ ਉਸਦੀ ਮਦਦ ਨੂੰ ਆਏ ਤੇ ਓਵਰ ਦੇ ਆਖਿਰ ਵਿਚ ਉਹ ਮੈਦਾਨ ਤੋਂ ਚਲਾ ਗਿਆ। ਹੁਣ ਪੁਕੋਵਸਕੀ ਦੀ ਫਿਟਨੈੱਸ ਦੇ ਵਾਰੇ 'ਚ ਕੋਈ ਅਪਡੇਟ ਨਹੀਂ ਆਇਆ ਹੈ। ਟੈਸਟ ਕ੍ਰਿਕਟ 'ਚ ਡੈਬਿਊ ਕਰਨ ਵਾਲੇ ਪੁਕੋਵਸਕੀ ਨੇ ਪਹਿਲੀ ਪਾਰੀ 'ਚ 62 ਦੌੜਾਂ ਬਣਾਈਆਂ ਪਰ ਦੂਜੀ ਪਾਰੀ 'ਚ 10 ਦੌੜਾਂ 'ਤੇ ਆਊਟ ਹੋ ਗਏ। ਪਿਛਲੇ ਮਹੀਨੇ ਅਭਿਆਸ ਮੈਚ ਦੌਰਾਨ ਉਹ ਕਨਕਸ਼ਨ (ਸਿਰ ਦੀ ਸੱਟ) ਦਾ ਸ਼ਿਕਾਰ ਹੋ ਗਏ ਸਨ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਡਰਾਅ ਨੂੰ ਪਚਾ ਸਕਣਾ ਮੁਸ਼ਕਿਲ : ਟਿਮ ਪੇਨ
NEXT STORY