ਨਵੀਂ ਦਿੱਲੀ– ਤਜਰਬੇਕਾਰ ਆਫ ਸਪਿਨਰ ਹਰਭਜਨ ਸਿੰਘ ਨੇ ਸ਼ਨੀਵਾਰ ਨੂੰ ਸਪੱਸ਼ਟ ਕੀਤਾ ਕਿ ਪੰਜਾਬ ਸਰਾਕਰ ਨੇ ਇਸ ਸਾਲ ਦੇ ਰਾਜੀਵ ਗਾਂਧੀ ਖੇਲ ਰਤਨ ਐਵਾਰਡ ਲਈ ਉਸਦੀ ਨਾਮਜ਼ਦਗੀ ਵਾਪਸ ਲੈਣ ਦਾ ਫੈਸਲਾ ਇਸ ਲਈ ਕੀਤਾ ਕਿਉਂਕਿ ਉਹ ਇਸ ਦੀ ਪਾਤਰਤਾ ਦੇ ਮਾਪਦੰਡ 'ਤੇ ਫਿੱਟ ਨਹੀਂ ਬੈਠਦਾ। ਹਰਭਜਨ ਨੇ ਟਵੀਟ ਕਰਕੇ ਕਿਹਾ,''ਮੈਨੂੰ ਇੰਨੇ ਸਾਰੇ ਫੋਨ ਆ ਰਹੇ ਹਨ ਕਿ ਪੰਜਾਬ ਸਰਕਾਰ ਨੇ ਮੇਰਾ ਨਾਂ ਖੇਲ ਰਤਨ ਦੀ ਨਾਮਜ਼ਦਗੀ ਤੋਂ ਵਾਪਸ ਕਿਉਂ ਲੈ ਲਿਆ। ਸੱਚ ਇਹ ਹੈ ਕਿ ਮੈਂ ਖੇਲ ਰਤਨ ਲਈ ਯੋਗ ਨਹੀਂ ਹਾਂ, ਜਿਸ ਵਿਚ ਮੁੱਖ ਤੌਰ 'ਤੇ ਪਿਛਲੇ 3 ਸਾਲ ਦੇ ਕੌਮਾਂਤਰੀ ਪ੍ਰਦਰਸ਼ਨ ਨੂੰ ਦੇਖਿਆ ਜਾਂਦਾ ਹੈ।''
40 ਸਾਲਾ ਇਸ ਕ੍ਰਿਕਟਰ ਨੇ ਕਿਹਾ, ''ਪੰਜਾਬ ਸਰਕਾਰ ਦੀ ਇਸ ਵਿਚ ਕੋਈ ਗਲਤੀ ਨਹੀਂ ਹੈ ਕਿਉਂਕਿ ਉਸ ਨੇ ਸਹੀ ਕਾਰਣ ਤੋਂ ਮੇਰਾ ਨਾਂ ਹਟਾਇਆ ਹੈ। ਮੀਡੀਆ ਵਿਚ ਮੇਰੇ ਦੋਸਤਾਂ ਨੂੰ ਮੈਂ ਬੇਨਤੀ ਕਰਾਂਗਾ ਕਿ ਅਟਕਲਾਂ ਨਾ ਲਾਈਆਂ ਜਾਣ।'' ਹਰਭਜਨ ਨੂੰ ਅਰਜੁਨ ਐਵਾਰਡ ਤੇ ਪਦਮਸ਼੍ਰੀ ਨਾਲ ਨਵਾਜਿਆ ਜਾ ਚੁੱਕਾ ਹੈ। ਉਸ ਨੇ ਟੈਸਟ ਤੇ ਵਨ ਡੇ ਵਿਚ ਆਖਰੀ ਵਾਰ 2015 ਵਿਚ ਭਾਰਤ ਦੀ ਪ੍ਰਤੀਨਿਧਤਾ ਕੀਤੀ ਹੈ। ਉਸ ਨੇ ਟੈਸਟ ਵਿਚ 417 ਤੇ ਵਨ ਡੇ ਵਿਚ 269 ਵਿਕਟਾਂ ਹਾਸਲ ਕੀਤੀਆਂ ਹਨ।
ਲੀਡਸ ਯੂਨਾਈਟਿਡ 16 ਸਾਲ ਬਾਅਦ ਇੰਗਲਿਸ਼ ਪ੍ਰੀਮੀਅਰ ਲੀਗ 'ਚ
NEXT STORY