ਸਪੋਰਟਸ ਡੈਸਕ- ਆਈਪੀਐੱਲ ਟੀਮ ਪੰਜਾਬ ਕਿੰਗਜ਼ ਨੇ ਬੀਤੇ ਦਿਨੀਂ ਵ੍ਰਿੰਦਾਵਨ 'ਚ ਪੰਜਾਬ ਦੇ ਸ਼ਰਧਾਲੂਆਂ ਨਾਲ ਭਰੀ ਇਕ ਕਿਸ਼ਤੀ ਦੇ ਯਮੁਨਾ ਨਦੀ ਵਿਚ ਡੁੱਬਣ ਦੀ ਵਾਪਰੀ ਮੰਦਭਾਗੀ ਘਟਨਾ 'ਤੇ ਦੁੱਖ ਪ੍ਰਗਟਾਇਆ ਹੈ। ਇਸ ਹਾਦਸੇ 'ਚ 10 ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੁੱਖਦਾਈ ਘਟਨਾ ਨਾਲ ਸਾਰਾ ਦੇਸ਼ ਸੋਗ 'ਚ ਡੁੱਬਿਆ ਹੋਇਆ ਹੈ ਤੇ ਮਰਨ ਵਾਲਿਆਂ ਦੀ ਆਤਮਾ ਦੀ ਸ਼ਾਂਤੀ ਲਈ ਪ੍ਰਾਰਥਨਾ ਕਰ ਰਿਹਾ ਹੈ।
ਇਸੇ ਤਹਿਤ ਪੰਜਾਬ ਕਿੰਗਜ਼ ਨੇ ਟਵੀਟ ਕਰਦੇ ਹੋਏ ਕਿਹਾ ਕਿ ਇਸ ਮੰਦਭਾਗੀ ਘਟਨਾ ਦਾ ਉਨ੍ਹਾਂ ਨੂੰ ਬਹੁਤ ਦੁੱਖ ਹੈ। ਪੀੜਤ ਪਰਿਵਾਰਾਂ ਨਾਲ ਸਾਡੀ ਦਿਲੋਂ ਸੰਵੇਦਨਾਵਾਂ ਤੇ ਅਸੀਂ ਦੁੱਖ ਦੀ ਇਸ ਘੜੀ 'ਚ ਉਨ੍ਹਾਂ ਨਾਲ ਖੜ੍ਹੇ ਹਾਂ। ਵਿਛੜੀਆਂ ਰੂਹਾਂ ਨੂੰ ਸ਼ਾਂਤੀ ਮਿਲੇ।
ਹਾਰ ਤੋਂ ਬਾਅਦ ਵੀ ਵਿਰਾਟ ਨੇ ਦਿਖਾਇਆ ਵੱਡਾ ਦਿਲ; ਵੈਭਵ ਸੂਰਿਆਵੰਸ਼ੀ ਨੂੰ ਦਿੱਤਾ ਖਾਸ ਤੋਹਫ਼ਾ (VIDEO)
NEXT STORY