ਸਪੋਰਟਸ ਡੈਸਕ: ਸਰਫਰਾਜ਼ ਖਾਨ ਨੇ ਲਿਸਟ ਏ ਕ੍ਰਿਕਟ ’ਚ ਕਿਸੇ ਭਾਰਤੀ ਲਈ ਸਭ ਤੋਂ ਤੇਜ਼ ਅਰਧ-ਸੈਂਕੜਾ ਬਣਾਇਆ, ਪਰ ਗੁਰਨੂਰ ਬਰਾੜ ਅਤੇ ਮਯੰਕ ਮਾਰਕੰਡੇ ਦੀਆਂ 4-4 ਵਿਕਟਾਂ ਦੀ ਮਦਦ ਨਾਲ ਪੰਜਾਬ ਨੇ ਵਿਜੇ ਹਜ਼ਾਰੇ ਟਰਾਫ਼ੀ ’ਚ ਮੁੰਬਈ ਨੂੰ ਆਖਰੀ ਗੇਂਦ ’ਤੇ 1 ਦੌੜ ਨਾਲ ਹਰਾ ਦਿੱਤਾ। ਗਰੁੱਪ ਸੀ ਤੋਂ ਨਾਕਆਊਟ ਲਈ ਪਹਿਲਾਂ ਹੀ ਕੁਆਲੀਫਾਈ ਕਰ ਚੁੱਕੇ ਪੰਜਾਬ ਅਤੇ ਮੁੰਬਈ ਦਰਮਿਆਨ ਬਹੁਤ ਰੋਮਾਂਚਕ ਮੈਚ ਹੋਇਆ, ਜਿਸ ’ਚ ਪੰਜਾਬ ਨੇ ਬਿਹਤਰ ਪ੍ਰਦਰਸ਼ਨ ਕਰਦਿਆਂ ਮੁਕਾਬਲਾ ਆਪਣੇ ਨਾਂ ਕੀਤਾ।
ਇਸ ਮੁਕਾਬਲੇ ਦੀ ਖ਼ਾਸ ਗੱਲ ਇਹ ਵੀ ਸੀ ਕਿ ਆਈ. ਪੀ. ਐੱਲ. ਵਿਚ ਪੰਜਾਬ ਦੀ ਕਪਤਾਨੀ ਕਰਨ ਵਾਲੇ ਸ਼੍ਰੇਅਸ ਅਈਆਰ, ਜਿਨ੍ਹਾਂ ਨੂੰ ਪੰਜਾਬ ਕਿੰਗਜ਼ ਦੀ ਕਮਾਨ ਮਿਲਣ 'ਤੇ ਸੋਸ਼ਲ ਮੀਡੀਆ 'ਤੇ 'ਸਰਪੰਚ ਸਾਬ੍ਹ' ਦੇ ਨਾਂ ਨਾਲ ਜਾਣਿਆ ਜਾਣ ਲੱਗ ਪਿਆ, ਉਹ ਇਸ ਮੈਚ ਵਿਚ ਮੁੰਬਈ ਟੀਮ ਦੀ ਕਪਤਾਨੀ ਕਰ ਰਹੇ ਸਨ। ਇਸ ਰੋਮਾਂਚਕ ਮੁਕਾਬਲੇ ਵਿਚ ਅਭਿਸ਼ੇਕ ਸ਼ਰਮਾ ਦੀ ਅਗਵਾਈ ਵਿਚ ਪੰਜਾਬ ਦੀ ਟੀਮ ਨੇ ਸ਼੍ਰੇਅਸ ਅਈਅਰ ਦੀ ਟੀਮ ਨੂੰ 1 ਦੌੜ ਨਾਲ ਹਰਾ ਦਿੱਤਾ।
217 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਮੁੰਬਈ ਦੇ ਸਰਫਰਾਜ਼ ਨੇ ਸਿਰਫ 15 ਗੇਂਦਾਂ ’ਚ ਅਰਧ-ਸੈਂਕੜਾ ਪੂਰਾ ਕੀਤਾ। ਮੁੰਬਈ ਨੇ 15 ਓਵਰਾਂ ’ਚ 2 ਵਿਕਟਾਂ ’ਤੇ 139 ਦੌੜਾਂ ਬਣਾਈਆਂ। ਸਰਫਰਾਜ਼ ਨੇ 20 ਗੇਂਦਾਂ ’ਚ 7 ਚੌਕੇ ਅਤੇ 5 ਛੱਕਿਆਂ ਦੀ ਮਦਦ ਨਾਲ 62 ਦੌੜਾਂ ਬਣਾਈਆਂ। ਉਸ ਨੇ ਪੰਜਾਬ ਦੇ ਕਪਤਾਨ ਅਭਿਸ਼ੇਕ ਸ਼ਰਮਾ ਨੂੰ 3 ਛੱਕੇ ਅਤੇ 3 ਚੌਕੇ ਲਾਏ। ਉਸ ਦੇ ਆਊਟ ਹੋਣ ਤੋਂ ਬਾਅਦ ਕਪਤਾਨ ਸ਼੍ਰੇਯਸ ਅਈਅਰ ਨੇ 45 ਦੌੜਾਂ ਬਣਾਈਆਂ। ਦੂਜੇ ਪਾਸਿਓਂ ਵਿਕਟਾਂ ਡਿਗਦੀਆਂ ਰਹੀਆਂ। ਸੂਰਿਆਕੁਮਾਰ ਯਾਦਵ 15 ਅਤੇ ਸ਼ਿਵਮ ਦੁਬੇ 12 ਦੌੜਾਂ ਹੀ ਬਣਾਉਣ ’ਚ ਸਫਲ ਰਹੇ। ਮੁੰਬਈ ਨੂੰ ਸਿਰਫ 16 ਦੌੜਾਂ ਦੀ ਲੋੜ ਸੀ ਅਤੇ 27 ਓਵਰਾਂ ਤੇ 5 ਵਿਕਟ ਬਾਕੀ ਸਨ ਪਰ ਰਾਹੁਲ ਚਹਾਰ ਨੇ 23ਵੇਂ ਓਵਰ ’ਚ ਅਈਅਰ ਨੂੰ ਆਊਟ ਕਰ ਦਿੱਤਾ। ਇਸ ਤੋਂ ਬਾਅਦ ਮੈਚ ਦੀ ਤਸਵੀਰ ਪਲਟ ਗਈ।
ਅਖ਼ੀਰਲੇ ਸਮੇਂ 'ਤੇ ਪਲਟ ਗਈ ਗੇਮ
ਮੁੰਬਈ ਕੋਲ 4 ਵਿਕਟ ਬਾਕੀ ਰਹਿ ਗਈਆਂ ਸਨ ਅਤੇ ਜਿੱਤ ਲਈ 5 ਦੌੜਾਂ ਦੀ ਲੋੜ ਸੀ। ਪਰ ਮੁੰਬਈ ਨੇ 4 ਵਿਕਟਾਂ 3 ਦੌੜਾਂ ’ਚ ਹੀ ਗੁਆ ਦਿੱਤੀਆਂ ਤੇ 215 'ਤੇ ਆਲ ਆਊਟ ਹੋ ਗਈ। ਇਸ ਨਤੀਜੇ ਤੋਂ ਬਾਅਦ ਪੰਜਾਬ ਗਰੁੱਪ ਸੀ ’ਚ ਟਾਪ ’ਤੇ ਰਿਹਾ, ਜਦਕਿ ਮੁੰਬਈ ਦੂਜੇ ਸਥਾਨ ’ਤੇ ਸਬਰ ਕਰਨ ਲਈ ਮਜਬੂਰ ਰਹੀ। ਮਹਾਰਾਸ਼ਟਰ ਤੀਜੇ ਅਤੇ ਛੱਤੀਸਗੜ੍ਹ ਚੌਥੇ ਸਥਾਨ ’ਤੇ ਰਹੇ।
ਟੀਮ ਇੰਡੀਆ ਲਈ ਬੁਰੀ ਖ਼ਬਰ: ਟੀ-20 ਸੀਰੀਜ਼ ਤੋਂ ਪਹਿਲਾਂ ਬਾਹਰ ਹੋਇਆ ਇਹ ਧਾਕੜ ਖਿਡਾਰੀ
NEXT STORY