ਸਪੋਰਟਸ ਡੈਸਕ— ਅੰਮ੍ਰਿਤਸਰ ਤੋਂ ਆਸਟਰੇਲੀਆ ਗਈ ਪੰਜਾਬਣ ਮਿੰਨੀ ਸੈਣੀ ਨੇ ਆਸਟਰੇਲੀਆ ’ਚ ਆਯੋਜਿਤ ਵੁਮੈਨ ਬਾਡੀ ਬਿਲਡਿੰਗ ਮੁਕਾਬਲਾ ਜਿੱਤਣ ’ਚ ਸਫਲਤਾ ਹਾਸਲ ਕੀਤੀ ਹੈ। ਭਾਰਤੀ ਮੂਲ ਦੀ ਪਹਿਲੀ ਜੇਤੂ ਮਿੰਨੀ ਨੇ ਤਿੰਨ ਗੋਲਡ ਤਾਂ ਜਿੱਤੇ ਹੀ ਨਾਲ ਹੀ ਓਵਰਆਲ ਬਿਕਨੀ ਚੈਂਪੀਅਨਸ਼ਿਪ ਤੇ ਪ੍ਰੋ. ਦਾ ਟਾਈਟਲ ਵੀ ਜਿੱਤਿਆ। ਮੁਕਾਬਲਾ ਜਿੱਤਣ ਦੇ ਬਾਅਦ ਮਿੰਨੀ ਨੇ ਕਿਹਾ ਕਿ ਸਿਹਤ ਦੇ ਪ੍ਰਤੀ ਜਾਗਰੂਕ ਹੋਣ ਦਾ ਮਤਲਬ ਸਿਰਫ ਸਰੀਰਕ ਮਜ਼ਬੂਤੀ ਨਹੀਂ ਹੈ ਸਗੋਂ ਇਹ ਇਸ ਤੋਂ ਕਿਤੇ ਜ਼ਿਆਦਾ ਹੈ। ਇਕ ਪੁਰਾਣੀ ਕਹਾਵਤ ਹੈ-ਸਿਹਤ ਹੀ ਧਨ ਹੈ। ਜੇਕਰ ਅਸੀਂ ਆਪਣੀ ਦੇਖਭਾਲ ਨਹੀਂ ਕਰਾਂਗੇ ਤਾਂ ਅਸੀਂ ਉਸ ਧਨ ਲਈ ਕੰਮ ਨਹੀਂ ਕਰ ਸਕਾਂਗੇ ਜੋ ਅਸੀਂ ਇਨ੍ਹਾਂ ਦਿਨਾਂ ’ਚ ਬਿਹਤਰ ਕਲ ਲਈ ਬਣਾ ਰਹੇ ਹਨ, ਜਾਂ ਕੁਝ ਖ਼ਾਸ ਤਰੀਕਿਆਂ ਨਾਲ ਜੀਵਨ ਦਾ ਆਨੰਦ ਨਹੀਂ ਮਾਣ ਸਕਾਂਗੇ।
ਇਹ ਵੀ ਪੜ੍ਹੋ : 2021 ਟੀ-20 ਵਿਸ਼ਵ ਕੱਪ UAE ਅਤੇ ਓਮਾਨ ’ਚ ਖੇਡਿਆ ਜਾਏਗਾ, ICC ਨੇ ਕੀਤੀ ਪੁਸ਼ਟੀ
ਮਾਡਲਿੰਗ ਤੋਂ ਪ੍ਰੋਫ਼ੈਸ਼ਨਲ ਟ੍ਰੇਨਰ ਬਣੀ ਮਿੰਨੀ ਸੈਣੀ 2009 ’ਚ ਅੰੰਮਿ੍ਰਤਸਰ ਤੋਂ ਆਸਟਰੇਲੀਆ ਗਈ ਸੀ। ਸ਼ੁੱਧ ਸ਼ਾਕਾਹਾਰੀ ਮਿੰਨੀ ਸੈਣੀ ਸਾਰਿਆਂ ਨੂੰ ਯੋਗਾ ਲਈ ਪ੍ਰੇਰਿਤ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ- ਅਸੀਂ ਜੋ ਵੀ ਖਾਂਦੇ ਹਾਂ, ਪੀਂਦੇ ਹਾਂ ਉਹ ਸਾਡੇ ਸਰੀਰਕ ਤੇ ਮਾਨਸਿਕ ਪੱਧਰ ’ਤੇ ਬਰਾਬਰ ਅਸਰ ਪਾਉਂਦਾ ਹੈ। ਇਹ ਸਾਡੇ ਆਸਪਾਸ ਤੇ ਸਾਡੇ ਨਜ਼ਦੀਕ ਰਹਿਣ ਵਾਲੇ ਲੋਕਾਂ ਨੂੰ ਪ੍ਰਭਾਵਿਤ ਕਦਾ ਹੈ, ਇਕ ਤਰ੍ਹਾਂ ਨਾਲ ਇਹ ਸਾਡੇ ਆਸਪਾਸ ਸਮਾਜ ’ਚ ਲੋਕਾਂ ’ਤੇ ਇਕ ਛਾਪ ਛੱਡਦਾ ਹੈ।
ਇਹ ਵੀ ਪੜ੍ਹੋ : 14 ਸਾਲ ਪਹਿਲਾਂ ਅੱਜ ਦੇ ਹੀ ਦਿਨ ਸਚਿਨ ਨੇ ਰਚਿਆ ਸੀ ਇਤਿਹਾਸ, ਬਣਾਇਆ ਸੀ ਇਹ ਵੱਡਾ ਰਿਕਾਰਡ
ਜਦਕਿ ਮਿੰਨੀ ਨੇ ਮੁਕਾਬਲਾ ਜਿੱਤਣ ਦੇ ਬਾਅਦ ਸਭ ਤੋਂ ਪਹਿਲਾਂ ਆਪਣੇ ਸਾਥੀ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ। ਇਸ ਤੋਂ ਬਾਅਦ ਆਪਣੇ ਟ੍ਰੇਨਰ ਦੀਆਂ ਕੋਸ਼ਿਸ਼ਾਂ ਨੂੰ ਸਲਾਹਿਆ।
ਦੇਖੋ ਪੋਸਟ :-
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਭਾਰਤੀ ਫ਼ੁੱਟਬਾਲ ਟੀਮ ਦੇ ਸਾਬਕਾ ਕਪਤਾਨ ਭਾਸਕਰ ਗਾਂਗੁਲੀ ਹਸਪਤਾਲ ’ਚ, ਹਾਲਤ ਸਥਿਰ
NEXT STORY