ਸਪੋਰਟਸ ਡੈਸਕ- ਭਾਰਤ ਤੇ ਆਸਟ੍ਰੇਲੀਆ ਵਿਚਾਲੇ 26 ਦਸੰਬਰ ਤੋਂ ਮੈਲਬੌਰਨ 'ਚ ਬਾਕਸਿੰਗ ਡੇ ਟੈਸਟ ਦਾ ਆਗਾਜ਼ ਹੋਇਆ। ਮੈਚ ਦਾ ਅੱਜ (28 ਦਸੰਬਰ) ਤੀਜਾ ਦਿਨ ਹੈ। ਆਸਟ੍ਰੇਲੀਆ ਦੀ ਟੀਮ ਪਹਿਲੀ ਪਾਰੀ 'ਚ 474 ਦੌੜਾਂ 'ਤੇ ਆਲਆਊਟ ਹੋ ਗਈ ਸੀ।
ਇਹ ਵੀ ਪੜ੍ਹੋ : ਵੱਡੀ ਖ਼ਬਰ: ਵਿਰਾਟ ਕੋਹਲੀ 'ਤੇ ICC ਦਾ ਐਕਸ਼ਨ
ਮੈਚ ਦੇ ਤੀਜੇ ਦਿਨ (28 ਦਸੰਬਰ) ਨਿਤੀਸ਼ ਰੈੱਡੀ ਨੇ ਭਾਰਤ ਵਲੋਂ ਸ਼ਾਨਦਾਰ ਪਾਰੀ ਖੇਡੀ ਤੇ ਮੁਕਾਬਲੇ 'ਚ ਜਿਵੇਂ ਹੀ ਆਪਣਾ ਅਰਧ ਸੈਂਕੜਾ ਪੂਰਾ ਕੀਤਾ, ਉਨ੍ਹਾਂ ਨੇ ਪੁਸ਼ਪਾ ਮੂਵੀ ਦੇ ਅੱਲੂ ਅਰਜੁਨ ਦੀ ਯਾਦ ਦਿਵਾ ਦਿੱਤੀ। ਦਰਅਸਲ ਨਿਤੀਸ਼ ਨੇ ਅੱਲੂ ਅਰਜੁਨ ਦੇ ਸਟਾਈਲ 'ਚ ਪੁਸ਼ਪਾ ਮੂਵੀ ਦਾ ਸਿਗਨੇਚਰ ਪੋਜ਼ ਦਿਖਾਇਆ। ਆਪਣੇ ਅਰਧ ਸੈਂਕੜੇ ਤੋਂ ਬਾਅਦ ਨਿਤੀਸ਼ ਰੈੱਡੀ ਨੇ ਸ਼ਾਨਦਾਰ ਸੈਂਕੜਾ ਵੀ ਪੂਰਾ ਕੀਤਾ ਤੇ ਖਬਰ ਲਿਖੇ ਜਾਣ ਸਮੇਂ ਤਕ ਉਹ 105 ਦੌੜਾਂ ਬਣਾ ਖੇਡ ਰਹੇ ਸਨ।
ਇਹ ਵੀ ਪੜ੍ਹੋ : Year Ender 2024: ਖਤਮ ਹੋਇਆ ਭਾਰਤ ਦਾ ICC ਟਰਾਫੀ ਦਾ ਇੰਤਜ਼ਾਰ, ਨਿਊਜ਼ੀਲੈਂਡ ਤੋਂ ਹਾਰ ਨੇ ਦਿੱਤਾ ਵੱਡਾ ਦਰਦ
ਨਿਤੀਸ਼ ਨੇ ਪਰਥ ਟੈਸਟ 'ਚ ਡੈਬਿਊ ਕੀਤਾ ਸੀ, ਉਸ ਸਮੇਂ ਜਦੋਂ ਭਾਰਤੀ ਟੀਮ ਪਹਿਲੀ ਪਾਰੀ 'ਚ 150 ਦੌੜਾਂ 'ਤੇ ਆਲ ਆਊਟ ਹੋਈ ਤਾਂ ਉਨ੍ਹਾਂ ਨੇ 41 ਦੌੜਾਂ ਬਣਾਈਆਂ ਤੇ ਦੂਜੀ ਪਾਰੀ 'ਚ 38 ਦੌੜਾਂ 'ਤੇ ਨਾਟ ਆਊਟ ਰਹੇ ਸਨ। ਇਸ ਤੋਂ ਬਾਅਦ ਐਡੀਲੇਡ ਟੈਸਟ 'ਚ ਵੀ ਉਨ੍ਹਾਂ ਨੇ ਦੋਵੇਂ ਪਾਰੀਆਂ 'ਚ 42-42 ਤਾਂ ਬ੍ਰਿਸਬੇਨ 'ਚ 16 ਦੌੜਾਂ ਬਣਾਈਆਂ। ਉਹ ਪੂਰੀ ਸੀਰੀਜ਼ 'ਚ ਕੰਸੀਸਟੇਟ ਰਹੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਸੀਰੀਜ਼ 'ਚ 3 ਵਿਕਟਾਂ ਵੀ ਲਈਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰੋਹਿਤ ਸ਼ਰਮਾ ਦੇ ਸੰਨਿਆਸ ਬਾਰੇ BCCI ਦਾ ਵੱਡਾ ਬਿਆਨ, ਜਾਣੋ ਤਾਜ਼ਾ ਅਪਡੇਟ
NEXT STORY